ਹਨੀ ਸਿੰਘ ਨਾਲ ਬਾਦਸ਼ਾਹ ਦਾ ਕੀ ਹੈ ਪੰਗਾ, ਬਾਦਸ਼ਾਹ ਨੇ ਖੋਲਿਆ ਗੁੱਝਾ ਭੇਦ ...!

Written by  Rupinder Kaler   |  May 23rd 2020 03:27 PM  |  Updated: May 23rd 2020 03:27 PM

ਹਨੀ ਸਿੰਘ ਨਾਲ ਬਾਦਸ਼ਾਹ ਦਾ ਕੀ ਹੈ ਪੰਗਾ, ਬਾਦਸ਼ਾਹ ਨੇ ਖੋਲਿਆ ਗੁੱਝਾ ਭੇਦ ...!

ਰੈਪਰ ਬਾਦਸ਼ਾਹ ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ, ਬਾਦਸ਼ਾਹ ਨੇ ਇਹ ਮੁਕਾਮ ਬਹੁਤ ਹੀ ਮਿਹਨਤ ਤੇ ਸੰਘਰਸ਼ ਨਾਲ ਹਾਸਲ ਕੀਤਾ ਹੈ । ਬਾਦਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਨੀ ਸਿੰਘ ਨਾਲ ਕੀਤੀ ਸੀ । ਅੱਜ ਦੋਹਾਂ ਨੂੰ ਪੂਰਾ ਦੇਸ਼ ਜਾਣਦਾ ਹੈ, ਪਰ ਦੋਵੇਂ ਕਦੇ ਵੀ ਇੱਕਠੇ ਦਿਖਾਈ ਨਹੀਂ ਦਿੰਦੇ । ਇੱਕ ਸ਼ੋਅ ਵਿੱਚ ਬਾਦਸ਼ਾਹ ਨੇ ਹਨੀ ਸਿੰਘ ਤੋਂ ਵੱਖ ਹੋਣ ਦਾ ਕਿੱਸਾ ਸੁਣਾਇਆ ਹੈ ।

https://www.instagram.com/p/CAUuu9BgmfH/

ਬਾਦਸ਼ਾਹ ਨੇ ਦੱਸਿਆ ਕਿ ‘ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਥੋੜੇ ਜਿਹੇ ਵੱਖਰੇ ਹੁੰਦੇ ਹੋ । ਵਿਚਾਰਧਾਰਾ ਦਾ ਅੰਤਰ ਹੁੰਦਾ ਹੈ ਬਾਕੀ ਤਾਂ ਕੁਝ ਨਹੀਂ ਹੁੰਦਾ । ਹਨੀ ਸਿੰਘ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਸੀ ਤੇ ਮੇਰੇ ਕੰਮ ਕਰਨ ਦਾ ਤਰੀਕਾ ਵੱਖਰਾ ਸੀ । ਕੰਮ ਅਸੀਂ ਇੱਕਠੇ ਹੀ ਸ਼ੁਰੂ ਕੀਤਾ ਸੀ । ਇਸ ਤਰ੍ਹਾਂ ਨਹੀਂ ਕਿ ਉਹ ਕੁਝ ਗਲਤ ਕਰ ਰਹੇ ਹਨ ਚੰਗਾ ਕੰਮ ਕਰ ਰਹੇ ਹਨ ਤੇ ਇਸ ਗੱਲ ਤੋਂ ਮੈਂ ਕਾਫੀ ਖੁਸ਼ ਹਾਂ ।

ਬਹੁਤ ਮਜ਼ਾ ਆ ਰਿਹਾ ਹੈ ਮੈਂ ਹਾਂ, ਹਨੀ ਭਾਈ ਹੈ, ਰਫਤਾਰ ਹੈ, ਈਕਾ ਹੈ । ਜਦੋਂ ਵੀ ਅਸੀਂ ਇੱਕਠੇ ਹੁੰਦੇ ਸੀ ਚੰਗਾ ਕੰਮ ਕਰ ਰਹੇ ਹਾਂ’ । ਇਸ ਦੌਰਾਨ ਬਾਦਸ਼ਾਹ ਨੇ ਆਪਣੇ ਪਹਿਲੇ ਰੈਪ ਬਾਰੇ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਭ ਤੋਂ ਪਹਿਲਾ ਰੈਪ ਆਪਣੇ ਮੈਥ ਟੀਚਰ ਤੇ ਲਿਖਿਆ ਸੀ ਤੇ ਇਸ ਨੂੰ ਕਲਾਸ ਵਿੱਚ ਹੀ ਸੁਣਾਇਆ ਸੀ ।

https://www.instagram.com/p/CAaH1YUgEdp/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network