ਹੁਣ ਬਾਦਸ਼ਾਹ ਵੀ ਹੋਏ 'ਰੋਲਸ ਰਾਇਲ' ਕਾਰ ਵਾਲੇ, ਬਾਦਸ਼ਾਹ ਦੀ ਨਵੀਂ ਕਾਰ ਦੀ ਕੀਮਤ ਸੁਣਕੇ ਉੱਡ ਜਾਂਦੇ ਹਨ ਹੋਸ਼ 

written by Rupinder Kaler | May 01, 2019

ਆਪਣੇ ਗਾਣਿਆਂ ਤੇ ਰੈਪ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਬਾਦਸ਼ਾਹ ਲਗਤਾਰ ਤਰੱਕੀ ਦੀ ਰਾਹ ਤੇ ਚੱਲ ਰਹੇ ਹਨ । ਉਹਨਾਂ ਨੇ ਰੋਲਸ ਰਾਇਲ ਕਾਰ ਖਰੀਦੀ ਹੈ। ਇਸ ਦੀ ਜਾਣਕਾਰੀ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ , "ਆਪਣਾ ਟਾਈਮ ਆ ਗਿਆ"। https://www.instagram.com/p/BwlZG3FAosX/ ਬਾਦਸ਼ਾਹ ਨੇ ਕਾਰ ਦੀ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਜਿਸ ਦੀ ਕੀਮਤ 6.46  ਕਰੋੜ ਰੁਪਏ ਦੱਸੀ ਜਾ ਰਹੀ ਹੈ। ਬਾਦਸ਼ਾਹ ਨੇ ਫੋਟੋ ਨੂੰ ਕੈਪਸ਼ਨ ਦੇ ਲਿਖਿਆ, "ਲੰਬੇ ਸਫ਼ਰ ਦੀ ਸ਼ੁਰੂਆਤ 'ਚ ਸਾਡੇ ਪਰਿਵਾਰ 'ਚ ਕਾਰ ਦਾ ਸਵਾਗਤ ਹੈ।" ਬਾਦਸ਼ਾਹ ਦੇ ਪਰਿਵਾਰ ਨੇ ਇਸ ਕਾਰ ਨਾਲ ਤਸਵੀਰ ਕਲਿੱਕ ਕਰਵਾਈ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਸ਼ੇਅਰ ਕੀਤਾ ਹੈ। https://www.instagram.com/p/Bw4AWsTAOb4/ ਬਾਦਸ਼ਾਹ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਬਾਲੀਵੁੱਡ ਫ਼ਿਲਮਾਂ 'ਚ ਐਕਟਿੰਗ ਕਰਦੇ ਵੀ ਨਜ਼ਰ ਆਉਣਗੇ। ਉਨ੍ਹਾਂ ਨਾਲ ਫ਼ਿਲਮ 'ਚ ਸੋਨਾਕਸ਼ੀ ਸਿਨ੍ਹਾ, ਵਰੁਣ ਸ਼ਰਮਾ ਤੇ ਅਨੂੰ ਕਪੂਰ ਹੋਣਗੇ। ਇਹ ਫ਼ਿਲਮ ਇੱਕ ਲਾਈਫ ਐਂਟਰਟੇਨਰ ਹੈ ਜਿਸ ਦਾ ਟਾਈਟਲ ਤੈਅ ਹੋਣਾ ਅਜੇ ਬਾਕੀ ਹੈ।

0 Comments
0

You may also like