ਰੈਪਰ Divine ਨੇ ਪੋਸਟ ਪਾ ਕੇ ਮਰਹੂਮ ਸਿੱਧੂ ਮੂਸੇਵਾਲਾ ਲਈ ਚੁੱਕੀ ਇਨਸਾਫ ਦੀ ਮੰਗ

written by Lajwinder kaur | August 26, 2022

Rapper Divine Shares A Post For Late Sidhu Moose Wala: ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਨੂੰ ਲੈ ਕੇ ਮਾਨਸਾ ਵਿਖੇ ਕੈਂਡਲ ਮਾਰਚ ਕੱਢੀ ਗਈ ਸੀ। ਇਸ ਕੈਂਡਲ ਮਾਰਚ ਦੀ ਅਗਵਾਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀਤੀ ਸੀ। ਦੱਸ ਦਈਏ 29 ਮਈ ਨੂੰ ਮਾਨਸਾ ਵਿਖੇ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਪਗ ਤਿੰਨ ਮਹੀਨੇ ਹੋਣ ਜਾ ਰਹੇ ਹਨ। ਪਰ ਅਜੇ ਤੱਕ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਬਾਕੀ ਹੈ।  ਪੰਜਾਬੀ ਕਲਾਕਾਰ ਤੋਂ ਇਲਾਵਾ ਬਾਲੀਵੁੱਡ ਦੇ ਨਾਮੀ ਰੈਪਰ ਡਿਵਾਇਨ ਨੇ ਵੀ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਆਵਾਜ਼ ਉਠਾਈ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਸ਼ੁਰੂ ਹੋਇਆ ਕੈਂਡਲ ਮਾਰਚ, ਪੁੱਤ ਦੇ ਬਣੇ ਬੁੱਤ ਨੂੰ ਜੱਫੀ ਪਾ ਕੇ ਮਾਂ ਹੋਈ ਭਾਵੁਕ, ਦੇਖੋ ਤਸਵੀਰਾਂ

justice for sidhu moose wala image source Instagram

ਰੈਪਰ ਡਿਵਾਇਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ Justice For Sidhu Moose Wala ਲਿਖਿਆ ਹੈ। ਰੈਪਰ ਡਿਵਾਇਨ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਵੀ ਦੁੱਖ ਜਤਾਇਆ ਸੀ ਅਤੇ ਸਿੱਧੂ ਨੂੰ ਯਾਦ ਕਰਦੇ ਹੋਏ ਪੋਸਟ ਵੀ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀ ਆਪਣੇ ਲਾਈਵ ਮਿਊਜ਼ਿਕ ਕੰਸਰਟ ‘ਚ Sidhu Moose Wala ਨੂੰ ਯਾਦ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਸੁਪਰ ਹਿੱਟ ਗੀਤ ਚਲਾ ਕੇ ਸ਼ਰਧਾਂਜਲੀ ਦਿੱਤੀ ਸੀ।

inside image of divine with sidhu moose wala image source Instagram

ਦੱਸ ਦਈਏ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਸੀ, ਜਿਸ ਨੂੰ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵਿਚਕਾਰ ਕਾਫੀ ਸੋਗ ਹੈ। ਦੱਸ ਦਈਏ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਕੱਢੇ ਗਏ ਕੈਂਡਲ ਮਾਰਚ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੋਏ ਸਨ। ਕਈ ਪੰਜਾਬੀ ਕਲਾਕਾਰ ਵੀ ਇਸ ਕੈਂਡਲ ਮਾਰਚ ‘ਚ ਪਹੁੰਚੇ ਸਨ ਤੇ ਸਰਕਾਰ ਨੂੰ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਸੀ।

image source Instagram

 

You may also like