ਮਸ਼ਹੂਰ ਰੈਪਰ ਰਫਤਾਰ ਇਸ ਬਿਮਾਰੀ ਦੀ ਆਏ ਲਪੇਟ ਵਿੱਚ, ਸੋਸ਼ਲ ਮੀਡੀਆ ’ਤੇ ਕੀਤਾ ਖੁਦ ਖੁਲਾਸਾ

written by Rupinder Kaler | September 10, 2020

ਮਸ਼ਹੂਰ ਰੈਪਰ ਰਫਤਾਰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ । ਫ਼ਿਲਹਾਲ ਉਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਹਨ । ਇਸ ਦੀ ਜਾਣਕਾਰੀ ਖੁਦ ਰਫਤਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ ‘ਦੋਸਤੋ ਮੈਂ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕਰਨਾ ਚਾਹੁੰਦਾ ਹਾਂ …ਮੈਂ ਰੋਡੀਜ ਤੇ ਜਾਣਾ ਸੀ …ਇਸ ਲਈ ਮੈਂ ਕਰੋਨਾ ਦਾ ਟੈਸਟ ਕਰਵਾਉਣਾ ਸੀ ….ਪਹਿਲੇ ਦੋ ਟੈਸਟਾਂ ਵਿੱਚ ਮੇਰੀ ਰਿਪੋਟਰ ਨੈਗਟਿਵ ਆਈ …ਪਰ ਅੱਜ ਨਤੀਜਾ ਪੋਜਟਿਵ ਆਇਆ ਹੈ ।

ਬੀਐੱਮਸੀ ਨੇ ਮੈਨੂੰ ਇਕਾਂਤਵਾਸ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ …ਇਸ ਲਈ ਮੈਂ ਆਪਣੇ ਘਰ ਵਿੱਚ ਹੀ ਖੁਦ ਨੂੰ ਇਕਾਂਤਵਾਸ ਵਿੱਚ ਰੱਖ ਲਿਆ ਹੈ’ । ਉਹਨਾਂ ਨੇ ਲਿਖਿਆ ਹੈ ਕਿ ‘ਮੈਂ ਇੱਕ ਹੋਰ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ …ਕਿਉਂਕਿ ਮੈਨੂੰ ਲੱਗਦਾ ਹੈ ਕਿ ਕੋਈ ਤਕਨੀਕੀ ਖਰਾਬੀ ਹੋਏਗੀ ..ਕਿਉਂਕਿ ਮੈਂ ਫਿੱਟ ਤੇ ਫਾਈਨ ਹਾਂ…ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਬਿਮਾਰੀ ਹੈ ਕਿਉਂਕਿ ਮੇਰੇ ਵਿੱਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ’ ।
ਰੈਪਰ ਨੇ ਲਿਖਿਆ ਹੈ ‘ਕਿਰਪਾ ਕਰਕੇ ਫਿਕਰ ਨਾ ਕਰੋ …ਮੈਂ ਤੁਹਾਨੂੰ ਆਪਣੀ ਸਿਹਤ ਦੀ ਜਾਣਕਾਰੀ ਦਿੰਦਾ ਰਹਾਂਗਾ …ਲੋਕ ਮੈਨੂੰ ਫੋਨ ਕਰਨ ਲੱਗੇ ਹਨ ..ਮੈਨੂੰ ਨਹੀਂ ਪਤਾ ਲੋਕਾਂ ਕੋਲ ਇਹ ਖ਼ਬਰ ਕਿਵੇਂ ਪਹੁੰਚੀ …ਚਿੰਨਾ ਨਾ ਕਰੋ ਮੈਂ ਆਪਣਾ ਖਿਆਲ ਰੱਖਾਂਗਾ …ਤੁਸੀਂ ਵੀ ਆਪਣਾ ਖਿਆਲ ਰੱਖੋ’ ।

0 Comments
0

You may also like