ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਣ ਤੋਂ ਪਹਿਲਾਂ ਇਹਨਾਂ ਰੈਪਰਸ ਨੇ ਬਦਲੇ ਆਪਣੇ ਨਾਂਅ

written by Rupinder Kaler | November 09, 2020

ਅੱਜ ਲਗਭਗ ਹਰ ਗੀਤ ਵਿੱਚ ਤੁਹਾਨੂੰ ਰੈਪ ਸੁਣਾਈ ਦੇਵੇਗਾ । ਰੈਪ ਦੀ ਦੁਨੀਆਂ ਵਿੱਚ ਕੁਝ ਅਜਿਹੇ ਨਾਂਅ ਹਨ, ਜਿਨ੍ਹਾਂ ਦੇ ਹਰ ਪਾਸੇ ਚਰਚੇ ਹਨ । ਬਾਦਸ਼ਾਹ ਤੇ ਹਨੀ ਸਿੰਘ ਰੈਪ ਦੀ ਦੁਨੀਆ ਦੇ ਵੱਡੇ ਨਾਂਅ ਹਨ । ਪਰ ਰੈਪ ਵਿੱਚ ਵਿੱਚ ਕਦਮ ਰੱਖਣ ਤੋਂ ਪਹਿਲਾਂ ਇਹਨਾਂ ਦੋਹਾਂ ਨੇ, ਤੇ ਇਹਨਾਂ ਵਰਗੇ ਹੋਰ ਰੈਪਰਸ ਨੇ ਨਾਂਅ ਬਦਲਿਆ । ਜੇਕਰ ਤੁਸੀਂ ਇਹਨਾਂ ਦੇ ਨਾਂਅ ਜਾਣ ਲਵੋਂ ਤਾਂ ਹੈਰਾਨ ਹੋ ਜਾਓ । honey-singh ਹਨੀ ਸਿੰਘ ਨੇ ਸੰਗੀਤ ਦੀ ਦੁਨੀਆ ਵਿੱਚ ਨਾਂਅ ਬਨਾਉਣ ਲਈ ਬਹੁਤ ਮਿਹਨਤ ਕੀਤੀ ਹੈ । ਸੰਗੀਤ ਦੀ ਦੁਨੀਆਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਨਾਂਅ ਬਦਲਿਆ । ਉਸ ਅਸਲ ਨਾਂਅ ਹਿਰਦੇਸ਼ ਸਿੰਘ ਹੈ। rapper-badshah   ਪਾਲੀਵੁੱਡ ਤੋਂ ਬਾਅਦ ਬਾਲੀਵੁੱਡ 'ਚ ਆਪਣੇ ਗਾਣਿਆਂ ਨਾਲ ਧੂਮਾਂ ਪਾਉਣ ਵਾਲੇ ਬਾਦਸ਼ਾਹ ਦਾ ਅਸਲ ਨਾਂਅ ਆਦਿਤਯ ਪ੍ਰਤੀਕ ਸਿੰਘ ਹੈ। raftaar ਰੈਪਰ ਰਫ਼ਤਾਰ ਦੀ ਸ਼ੁਰੂਆਤ ਵੀ ਪੰਜਾਬੀ ਇੰਡਸਟਰੀ ਤੋਂ ਹੀ ਹੋਈ ਸੀ। ਇਨ੍ਹਾਂ ਦਾ ਅਸਲ ਨਾਂਅ ਦਿਲਿਨ ਨਾਇਰ ਹੈ। ਰਫ਼ਤਾਰ ਨੇ ਵੀ ਸੰਗੀਤ ਦੀ ਦੁਨੀਆਂ ਵਿੱਚ ਆਉਣ ਕਰਕੇ ਹੀ ਆਪਣਾ ਨਾਂਅ ਬਦਲਿਆ ਹੈ। ਹੋਰ ਪੜ੍ਹੋ :

hard kaur ਆਪਣੇ ਪੋਸਟਾਂ ਕਾਰਨ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਹਾਰਡ ਕੌਰ ਦਾ ਅਸਲ ਨਾਂਅ ਤਰਨ ਕੌਰ ਢਿੱਲੋਂ ਹੈ। ਰੈਪਰ ਬੋਹੇਮੀਆ ਸਾਲ 'ਚ ਬੇਸ਼ਕ ਇੱਕ ਗੀਤ ਰਿਲੀਜ਼ ਕਰੇ ਫ਼ਿਰ ਵੀ ਇਸ ਕਲਾਕਾਰ ਦੀ ਫ਼ੈਨ ਫੋਲੋਵਿੰਗ ਘੱਟ ਨਹੀਂ ਹੁੰਦੀ। ਇਸ ਰੈਪਰ ਦਾ ਅਸਲ ਨਾਂਅ ਰੋਜਰ ਡੇਵਿਡ ਹੈ।

0 Comments
0

You may also like