Advertisment

ਬਚਪਨ 'ਚ ਕਿਵੇਂ ਦਿਖਦੇ ਸਨ ਕਲਾਕਾਰ ,ਵੇਖੋ ਬਚਪਨ ਦੀਆਂ ਤਸਵੀਰਾਂ 

author-image
By Shaminder
New Update
ਬਚਪਨ 'ਚ ਕਿਵੇਂ ਦਿਖਦੇ ਸਨ ਕਲਾਕਾਰ ,ਵੇਖੋ  ਬਚਪਨ ਦੀਆਂ ਤਸਵੀਰਾਂ 
Advertisment
ਬਚਪਨ ਹਰ ਕਿਸੇ ਨੂੰ ਪਿਆਰਾ ਲੱਗਦਾ ਹੈ । ਕਿਉਂਕਿ ਬਚਪਨ ਅਜਿਹਾ ਸਮਾਂ ਹੁੰਦਾ ਹੈ ਜਦੋਂ ਇਨਸਾਨ ਹਰ ਤਰ੍ਹਾਂ ਦੇ ਫਿਕਰਾਂ ਨੂੰ ਭੁਲਾ ਕੇ ਖੇਡਦਾ ਮੱਲਦਾ ਅਤੇ ਆਪਣੀ ਹੀ ਦੁਨੀਆ 'ਚ ਗੁਆਚਿਆ ਰਹਿੰਦਾ ਹੈ । ਇਸ ਅਭੋਲ ਉਮਰ 'ਚ ਕਿਸੇ ਨੂੰ ਕੁਝ ਵੀ ਪਤਾ  ਨਹੀਂ ਹੁੰਦਾ ਕਿ ਵੱਡਾ ਹੋ ਕੇ ਉਹ ਕੀ ਬਣੇਗਾ । ਅੱਜ ਦੇ ਜੋ ਸੇਲੀਬਰੇਟੀ ਹਨ ਉਨ੍ਹਾਂ ਨੇ ਵੀ ਬਚਪਨ ਹੰਡਾਇਆ ਹੈ ਅਤੇ ਬੇਸ਼ੱਕ ਅੱਜ ਉਹ ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਨੇ । ਪਰ ਬਚਪਨ 'ਚ ਉਹ ਵੀ ਆਮ ਬੱਚਿਆਂ ਵਾਂਗ ਖੇਡਿਆ ਕਰਦੇ ਸਨ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਹੀ ਅੰਦਾਜ਼ 'ਚ ਜਿਉਂਦੇ ਸਨ । ਅੱਜ ਅਸੀਂ ਇਨ੍ਹਾਂ ਸੈਲੀਬਰੇਟੀਜ਼ ਦੇ ਬਚਪਨ ਦੀਆਂ ਕੁਝ ਤਸਵੀਰਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਵਾਮਿਕਾ ਗੱਬੀ ਦੀ ਜਿਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਵਿਖਾਈ ਹੈ । ਹੋਰ ਵੇਖੋ : ‘ਇੱਕ ਵਾਰੀ ਮਿਲੋ ਬਾਬਾ ਜੀ’ ਪ੍ਰਮਾਤਮਾ ਦੀ ਬੰਦਗੀ ‘ਚ ਬੋਲੇ ਵੀਤ ਬਲਜੀਤ
Advertisment
publive-image ਵੇਖੋ ਬਚਪਨ 'ਚ ਵਾਮਿਕਾ ਕਿੰਨੀ ਕਿਊਟ ਦਿਖਦੀ ਸੀ । ਇਸ ਤੋਂ ਅੱਜਕੱਲ੍ਹ ਬੇਹੱਦ ਸਟਾਈਲਿਸ਼ ਦਿਖਣ ਵਾਲੇ ਗਾਇਕ ਸਿੱਪੀ ਗਿੱਲ ਵੀ ਛੋਟੇ ਸਰਦਾਰ ਦੇ ਰੂਪ 'ਚ ਕਿੰਨੇ ਕਿਊਟ 'ਤੇ ਮਾਸੂਮ ਲੱਗ ਰਹੇ ਨੇ ਪਰ ਇਸ ਤਸਵੀਰ 'ਚ ਉਹ ਆਪਣੇ ਹੀ ਟਸ਼ਨ 'ਚ ਨਜ਼ਰ ਆ ਰਹੇ ਨੇ । publive-image ਸਿੰਮੀ ਚਾਹਲ ਨੂੰ ਵੇਖ ਲਓ ਮੁਸਕਰਾਹਟਾਂ ਬਿਖੇਰਨ ਵਾਲੀ ਅੱਜ ਦੀ ਇਹ ਅਦਾਕਾਰਾ ਬਚਪਨ 'ਚ ਵੀ ਇਸ ਤਰ੍ਹਾਂ ਹੀ ਆਪਣੀਆਂ ਮੁਸਕਰਾਹਟ ਬਿਖੇਰਦੀ ਰਹੀ ਹੈ । publive-image ਪ੍ਰਿੰਸ ਨਰੂਲਾ ਜਿੱਥੇ ਹੁਣ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਨੇ ।ਪੂਤ ਦੇ ਪੈਰ ਪਾਲਣੇ 'ਚ ਹੀ ਦਿੱਸਣ ਲੱਗ ਪੈਂਦੇ ਨੇ ਅਤੇ ਜਵਾਨੀ 'ਚ ਆ ਕੇ ਉਨ੍ਹਾਂ ਨੇ ਇਹ ਸਾਬਿਤ ਵੀ ਕਰ ਵਿਖਾਇਆ ।
Advertisment
publive-image ਗੱਲ ਜੇ ਅੱਜ ਦੇ ਰੈਪਰ ਸਟਾਰ ਬੋਹੀਮੀਆ ਦੀ ਕਰੀਏ ਤਾਂ ਉਹ ਜਿੰਨੇ ਸਟਾਈਲਿਸ਼ ਹੁਣ ਨੇ ਓਨੇ ਹੀ ਬਚਪਨ ਵਿੱਚ ਵੀ ਸਨ । publive-image ਖੂਬਸੂਰਤ ਰੂਹਾਨੀ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਹ ਬਚਪਨ 'ਚ ਥੋੜੇ ਵੱਖਰੀ ਲੁਕ 'ਚ ਨਜ਼ਰ ਆਉਂਦੇ ਸਨ । ਤੁਸੀਂ ਵੀ ਵੇਖੋ ਇਨ੍ਹਾਂ ਸਟਾਰਸ ਦੇ ਬਚਪਨ ਦੀਆਂ ਕੁਝ ਤਸਵੀਰਾਂ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment