ਅਦਾਕਾਰਾ ਰਸ਼ਮੀ ਦੇਸਾਈ ਨੇ ਸੈਨਾ ਦੇ ਜਵਾਨਾਂ ਲਈ ਆਖੀ ਇਹ ਗੱਲ, ਲੋਕਾਂ ਨੂੰ ਕੀਤੀ ਖ਼ਾਸ ਅਪੀਲ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  June 30th 2020 01:20 PM  |  Updated: June 30th 2020 01:20 PM

ਅਦਾਕਾਰਾ ਰਸ਼ਮੀ ਦੇਸਾਈ ਨੇ ਸੈਨਾ ਦੇ ਜਵਾਨਾਂ ਲਈ ਆਖੀ ਇਹ ਗੱਲ, ਲੋਕਾਂ ਨੂੰ ਕੀਤੀ ਖ਼ਾਸ ਅਪੀਲ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਅਤੇ ਬਿੱਗ ਬੌਸ ‘ਚ ਪ੍ਰਤੀਭਾਗੀ ਰਹੀ ਰਸ਼ਮੀ ਦੇਸਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਸੈਨਾ ਦੇ ਪੱਖ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ ।ਉਹ ਇਸ ਵੀਡੀਓ ‘ਚ ਕਹਿੰਦੇ ਸੁਣਾਈ ਦੇ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਸਰਹੱਦ ‘ਤੇ ਤਣਾਅ ਚੱਲ ਰਿਹਾ ਹੈ । ਜਿਸ ਕਰਕੇ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਾਂ, ਪਰ ਸਾਡਾ ਇਸ ਵੱਲ ਕੋਈ ਧਿਆਨ ਨਹੀਂ ਹੈ ।

https://www.instagram.com/p/CCByqAjHO0_/

ਅਸੀਂ ਕੁਝ ਅਜਿਹੀਆਂ ਗਤੀਵਿਧੀਆਂ ‘ਚ ਰੁੱਝੇ ਹੋਏ ਹਾਂ ਜਿਸ ‘ਤੇ ਅਸੀਂ ਫਿਰ ਵੀ ਕੰਮ ਕਰ ਸਕਦੇ ਹਾਂ। ਪਰ ਜੋ ਸਾਡੇ ਨਾਲ ਨਾਲ ਸਾਡੇ ਪਰਿਵਾਰਾਂ ਦੀ ਰੱਖਿਆ ਕਰ ਰਹੇ ਹਨ ।ਉਸ ਵੱਲ ਸਾਡਾ ਕੋਈ ਵੀ ਧਿਆਨ ਨਹੀਂ ਹੈ ਜਾਂ ਫਿਰ ਅਸੀਂ ਧਿਆਨ ਹੀ ਨਹੀਂ ਦੇਣਾ ਚਾਹੁੰਦੇ।

https://www.instagram.com/p/CA9dPFoBAmC/

ਉਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਲਈ ਕਿਹਾ ਕਿ ਸੈਨਿਕਾਂ ਨੂੰ ਕਦੇ ਵੀ ਬਦਲੇ ‘ਚ ਕੁਝ ਨਹੀਂ ਮਿਲਦਾ ਇੱਥੋਂ ਤੱਕ ਕਿ ਸਨਮਾਨ ਵੀ ਨਹੀਂ। ਉਨ੍ਹਾਂ ਨੇ ਭਾਰਤੀ ਸੈਨਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਭਾਰਤ ਵੱਲੋਂ ਬੰਦ ਕੀਤੇ ਗਏ ਚਾਈਨੀਜ਼ ਐਪ ‘ਤੇ ਵੀ ਖੁਸ਼ੀ ਜਤਾਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network