ਗਣਪਤੀ ਬੱਪਾ ਦੇ ਦਰਸ਼ਨ ਕਰਨ ਲਾਲਬਾਗਚਾ ਪਹੁੰਚੀ ਰਸ਼ਮਿਕਾ ਮੰਡਾਨਾ, ਵੇਖੋ ਵੀਡੀਓ

written by Pushp Raj | September 07, 2022

Rashmika Mandanna visits Lalbaghcha: ਸਾਊਥ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗੁੱਡਬਾਏ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਰਸ਼ਮਿਕਾ ਇਸ ਫ਼ਿਲਮ ਰਾਹੀਂ ਬਾਲੀਵੁੱਡ ਦੇ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਰਸ਼ਮਿਕਾ ਮੰਡਾਨਾ ਗਣਪਤੀ ਬੱਪਾ ਦੇ ਦਰਸ਼ਨ ਕਰਨ ਲਈ ਮੁੰਬਈ ਦੇ ਲਾਲਬਾਗਚਾ ਵਿਖੇ ਪਹੁੰਚੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source :Instagram

ਦੱਸ ਦਈਏ ਕਿ ਸਾਊਥ ਇੰਡਸਟਰੀ ਦੇ ਮਸ਼ਹੂਰ ਪੈਨ ਇੰਡੀਆ ਫ਼ਿਲਮ ਪੁਸ਼ਪਾ ਦੀ ਕਾਮਯਾਬੀ ਤੋਂ ਬਾਅਦ ਰਸ਼ਮਿਕਾ ਬਾਲੀਵੁੱਡ ਵਿੱਚ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਫ਼ਿਲਮ ਵਿੱਚ ਰਸ਼ਮਿਕਾ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਦੇ ਨਾਲ ਨਜ਼ਰ ਆਵੇਗੀ।

ਰਸ਼ਮਿਕਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਗੁੱਡਬਾਏ ਦਾ ਟ੍ਰੇਲਰ ਮੰਗਲਵਾਰ ਨੂੰ ਰਿਲੀਜ਼ ਹੋਇਆ। ਆਪਣੀ ਫ਼ਿਲਮ ਦੇ ਟ੍ਰੇਲਰ ਲਾਂਚ ਤੋਂ ਬਾਅਦ, ਰਸ਼ਮਿਕਾ ਗਣਪਤੀ ਬੱਪਾ ਦੇ ਦਰਸ਼ਨ ਕਰਨ ਲਈ ਲਾਲਬਾਗਚਾ ਵਿਖੇ ਪਹੁੰਚੀ।

Image Source :Instagram

ਰਸ਼ਮਿਕਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਰਸ਼ਮਿਕਾ ਹਲਕੇ ਕ੍ਰੀਮ ਰੰਗ ਦੇ ਪ੍ਰਿੰਟਿਡ ਸੂਟ ਵਿੱਚ ਬੇਹੱਦ ਖੂਬਸੂਰਤ ਨਜ਼ਰ ਆਈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਰਸ਼ਮਿਕਾ ਲਾਲਬਾਗਚਾ ਵਿਖੇ ਪਹੁੰਚੀ ਤਾਂ ਉਥੇ ਫੈਨਜ਼ ਦੀ ਭਾਰੀ ਭੀੜ ਵਿਖਾਈ ਦੇ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਫੈਨਜ਼ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਰਸ਼ਮਿਕਾ ਨੇ ਪੰਡਾਲ 'ਚ ਪਹੁੰਚ ਕੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਇਸ ਦੌਰਾਨ ਰਸ਼ਮਿਕਾ ਦੇ ਨਾਲ ਮਸ਼ਹੂਰ ਪ੍ਰੋਡਿਊਸਰ ਏਕਤਾ ਕਪੂਰ ਵੀ ਨਜ਼ਰ ਆਈ। ਬੱਪਾ ਦੇ ਦਰਸ਼ਨ ਕਰ ਰਸ਼ਮਿਕਾ ਬੇਹੱਦ ਖੁਸ਼ ਨਜ਼ਰ ਆਈ। ਫੈਨਜ਼ ਨੂੰ ਰਸ਼ਮਿਕਾ ਦੀ ਇਹ ਵੀਡੀਓ ਬੇਹੱਦ ਪਸੰਦ ਆ ਰਹੀ ਹੈ।

Image Source :Instagram

ਹੋਰ ਪੜ੍ਹੋ: ਰਣਬੀਰ ਕਪੂਰ ਦੇ ਬਿਆਨ ਨੂੰ ਲੈ ਮਹਾਕਾਲ ਮੰਦਰ 'ਚ ਹੋਇਆ ਹੰਗਾਮਾ, ਬਿਨਾਂ ਦਰਸ਼ਨ ਕੀਤੇ ਪਰਤੇ ਰਣਬੀਰ ਤੇ ਆਲਿਆ

ਰਸ਼ਮਿਕਾ ਦੀ ਆਉਣ ਵਾਲੀ ਫ਼ਿਲਮ ਗੁੱਡਬਾਏ ਦੀ ਗੱਲ ਕਰੀਏ ਤਾਂ ਇਸ ਵਿੱਚ ਉਹ ਅਮਿਤਾਭ ਬੱਚਨ ਤੇ ਨੀਨਾ ਗੁਪਤਾ ਦੀ ਧੀ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫ਼ਿਲਮ ਪਰਿਵਾਰਿਕ ਡਰਾਮਾ ਉੱਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਰਸ਼ਮਿਕਾ ਤੇ ਅਮਿਤਾਭ ਬੱਚਨ ਦੇ ਨਾਲ -ਨਾਲ ਨੀਨਾ ਗੁਪਤਾ, ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

 

View this post on Instagram

 

A post shared by Viral Bhayani (@viralbhayani)

You may also like