ਵੀਰ ਜਵਾਨਾਂ ਦਾ ਇਹ ਵੀਡੀਓ ਦੇਖ ਕੇ ਰਵੀਨਾ ਟੰਡਨ ਦੀਆਂ ਅੱਖਾਂ ਵਿੱਚ ਭਰ ਗਏ ਹੰਝੂ …!

Written by  Rupinder Kaler   |  June 24th 2020 04:39 PM  |  Updated: June 24th 2020 04:39 PM

ਵੀਰ ਜਵਾਨਾਂ ਦਾ ਇਹ ਵੀਡੀਓ ਦੇਖ ਕੇ ਰਵੀਨਾ ਟੰਡਨ ਦੀਆਂ ਅੱਖਾਂ ਵਿੱਚ ਭਰ ਗਏ ਹੰਝੂ …!

ਅਦਾਕਾਰਾ ਰਵੀਨਾ ਟੰਡਨ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਭਾਰਤੀ ਫੌਜ ਦੇ ਜਵਾਨ ਸੁਰੀਲੀ ਆਵਾਜ਼ ਵਿੱਚ ਭਾਵੁਕ ਗਾਣਾ ਗਾ ਰਹੇ ਹਨ । ਇਸ ਵੀਡੀਓ ਵਿੱਚ ਇਸ ਜਵਾਨ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਜਵਾਨਾਂ ਦਾ ਵੀ ਜ਼ਿਕਰ ਕਰ ਰਹੇ ਹਨ ।

https://www.instagram.com/p/CBcpB7dH2Wg/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ ਹੈ ਕਿ ‘ਮੇਰੀਆਂ ਅੱਖਾਂ ਵਿਚ ਹੰਝੂ ਹਨ, ਤੇ ਗਲਾ ਭਰ ਆਇਆ ਹੈ …ਮਿੱਟੀ ਦੇ ਅਸਲ ਲਾਲ …ਮੇਰੇ ਵੀਰੋ…ਮੇਰੇ ਭਾਈਓ ..ਮੇਰੇ ਪਿਆਰਿਓ… ਮਸਾਂ ਵਿੱਚ ਪi੍ਰਤਭਾ ਤੇ ਮਾਤਰਭੂਮੀ ਦਾ ਜਨੂੰਨ …ਵੀਰ ਤੁਸੀਂ ਜਿੱਥੇ ਕਿਤੇ ਵੀ ਰਹੋ ..ਤੁਹਾਨੂੰ ਬਹੁਤ ਸਾਰਾ ਪਿਆਰ’ ।

https://twitter.com/TandonRaveena/status/1275311106165104640

ਫੌਜ ਦੇ ਜਵਾਨ ਪੰਜਾਬੀ ਗੀਤ ਗਾ ਰਹੇ ਹਨ, ਜਿਸ ਵਿੱਚ ਉਹ ਹਵਾ ਦੇ ਜਰੀਏ ਆਪਣੇ ਦੋਸਤਾਂ ਤੇ ਮਾਂ ਤੱਕ ਸੰਦੇਸ਼ ਪਹੁੰਚਾਉਣ ਦੀ ਗੱਲ ਕਰ ਰਹੇ ਹਨ ।ਇਹ ਗੀਤ ਬਹੁਤ ਹੀ ਭਾਵੁਕ ਹੈ । ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਲਾਈਕ ਕੀਤਾ ਹੈ ਤੇ ਕਮੈਂਟ ਕਰ ਰਹੇ ਹਨ ।

https://www.instagram.com/p/CBDRzmTnuFy/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network