ਰਵੀਨਾ ਟੰਡਨ ਨੇ ਸ਼ਿਲਪਾ ਸ਼ੈੱਟੀ ਦੇ ਲਈ ਚੁੱਕਿਆ ਵੱਡਾ ਕਦਮ, ਲਿਆ ਇਹ ਫ਼ੈਸਲਾ

written by Shaminder | August 02, 2021

ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਆਪਣੇ ਪਤੀ ਦੇ ਕਾਰਨ ਕਾਫੀ ਚਰਚਾ ‘ਚ ਹੈ । ਜਿਸ ਕਾਰਨ ਉਸ ਨੇ ਰਿਆਲਟੀ ਸ਼ੋਅ ਨੂੰ ਵੀ ਅਲਵਿਦਾ ਆਖ ਦਿੱਤਾ ਹੈ । ਅਜਿਹੇ ‘ਚ ਸ਼ਿਲਪਾ ਸ਼ੈੱਟੀ ਦੀ ਜਗ੍ਹਾ ‘ਤੇ ਸ਼ੋਅ ਦੇ ਮੇਕਰਸ ਨਵੇਂ ਜੱਜ ਦੀ ਭਾਲ ਕਰ ਰਹੇ ਹਨ । ਇਸ ਦੇ ਲਈ ਸ਼ੋਅ ਦੇ ਮੇਕਰਸ ਨੇ ਰਵੀਨਾ ਟੰਡਨ ਨੂੰ ਜੱਜ ਬਨਾਉਣ ਦਾ ਆਫਰ ਵੀ ਦਿੱਤਾ ਸੀ ਪਰ ਰਵੀਨਾ ਨੇ ਇਸ ਆਫਰ ਨੂੰ ਠੁਕਰਾ ਦਿੱਤਾ ਹੈ ।

Shilpa Shetty

ਹੋਰ ਪੜ੍ਹੋ : ਨਦੀ ਵਿੱਚ ਫਸੇ ਨੌਜਵਾਨ ਦੀ ਇਸ ਮੁੰਡੇ ਨੇ ਬਚਾਈ ਜਾਨ, ਵੀਡੀਓ ਹੋ ਰਿਹਾ ਹੈ ਵਾਇਰਲ 

ਖਬਰਾਂ ਮੁਤਾਬਕ ਸ਼ੋਅ ਦੇ ਮੇਕਰਸ ਨੇ ਰਵੀਨਾ ਨੂੰ ਇਸ ਲਈ ਸੰਪਰਕ ਵੀ ਕੀਤਾ ਸੀ । ਪਰ ਅਦਾਕਾਰਾ ਨੇ ਸਾਫ ਇਨਕਾਰ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਰਵੀਨਾ ਨੇ ਇਹ ਕਹਿੰਦੇ ਹੋਏ ਸਾਫ ਇਨਕਾਰ ਕੀਤਾ ਹੈ ਕਿ ਇਹ ਸ਼ੋਅ ਸ਼ਿਲਪਾ ਨੂੰ ਬਿਲੋਂਗ ਕਰਦਾ ਹੈ ਅਤੇ ਉਸ ਦੀ ਇਹੀ ਇੱਛਾ ਹੈ ਕਿ ਇਸ ਸ਼ੋਅ ਨੂੰ ਸ਼ਿਲਪਾ ਹੀ ਕਰੇ ।

Raveena-tandon

ਦੱਸ ਦਈਏ ਕਿ ਰਵੀਨਾ ਟੰਡਨ ਏਨੀਂ ਦਿਨੀਂ ਦੇਸ਼ ਤੋਂ ਬਾਹਰ ਗਈ ਹੋਈ ਹੈ ਅਤੇ ਅਗਲੇ ਮਹੀਨੇ ਹੀ ਉਹ ਵਾਪਸ ਪਰਤੇਗੀ ।ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਆਪਣੇ ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਚੱਲ ਰਹੀ ਹੈ ।

 

0 Comments
0

You may also like