ਰਵੀਨਾ ਟੰਡਨ ਕਦੇ ਵੀ ਨਹੀਂ ਸੀ ਬਣਨਾ ਚਾਹੁੰਦੀ ਅਦਾਕਾਰਾ, ਇਸ ਤਰ੍ਹਾਂ ਹੋਈ ਫ਼ਿਲਮਾਂ ‘ਚ ਐਂਟਰੀ

written by Shaminder | April 23, 2022

ਰਵੀਨਾ ਟੰਡਨ (Raveena Tandon) ਨੇ ਮੋਹਰਾ,ਅੰਦਾਜ਼ ਅਪਨਾ ਅਪਨਾ, ਦਿਲਵਾਲੇ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਸਰਾਹਿਆ ਜਾਂਦਾ ਹੈ । ਹਾਲ ਹੀ ‘ਚ ਉਨ੍ਹਾਂ ਨੇ ਫ਼ਿਲਮ ਕੇਜੀਐੱਫ ‘ਚ ਵੀ ਕੰਮ ਕੀਤਾ ਹੈ । ਪਰ ਰਵੀਨਾ ਟੰਡਨ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ਕਿ ਉਸ ਨੇ ਕਦੇ ਵੀ ਅਦਾਕਾਰਾ ਬਣਨ ਬਾਰੇ ਨਹੀਂ ਸੀ ਸੋਚਿਆ ।

Raveena Tandon, image From instagram

ਹੋਰ ਪੜ੍ਹੋ : ਸੰਜੇ ਦੱਤ ਅਤੇ ਰਵੀਨਾ ਟੰਡਨ ਜੈਪੁਰ ‘ਚ Leopard Safari ਦਾ ਅਨੰਦ ਲੈਂਦੇ ਆਏ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਅਦਾਕਾਰਾ ਨੇ ਮਿਡ ਡੇਅ ਨੂੰ ਦਿੱਤੀ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਬੇਸ਼ੱਕ ਉਹ ਇੰਡਸਟਰੀ ਦੇ ਨਾਲ ਜੁੜੇ ਇੱਕ ਪਰਿਵਾਰ ਦੇ ਨਾਲ ਸਬੰਧ ਰੱਖਦੀ ਸੀ, ਪਰ ਉਹ ਗਲਤੀ ਦੇ ਨਾਲ ਬਾਲੀਵੁੱਡ ‘ਚ ਆ ਗਈ ਸੀ ਅਤੇ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟੂਡੀਓ ਦੇ ਫਰਸ਼ਾਂ ਤੋਂ ਉਲਟੀ ਸਾਫ ਕਰ ਕੇ ਕੀਤੀ ਸੀ ।

Raveena Tandon, image From instagram

ਹੋਰ ਪੜ੍ਹੋ : ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਦਾ ਦਿਹਾਂਤ, ਅਦਾਕਾਰਾ ਤਸਵੀਰਾਂ ਸਾਂਝੀਆਂ ਕਰਦੇ ਹੋਏ ਹੋਈ ਭਾਵੁਕ

ਅਦਾਕਾਰਾ ਨੇ ਇਸ ਇੰਟਰਵਿਊ ‘ਚ ਦੱਸਿਆ ਸੀ ਕਿ ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਪ੍ਰਹਿਲਾਦ ਕੱਕੜ ਨੇ ਉਸ ਦੀ ਮਦਦ ਕੀਤੀ ਅਤੇ ਲਗਾਤਾਰ ਉਸ ਨੂੰ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਸੀ ।ਹਾਲਾਂਕਿ ਉਹ ਵਾਰ ਵਾਰ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਕਿ ਉਹ ਕਦੇ ਵੀ ਅਦਾਕਾਰਾ ਬਣਨਾ ਪਸੰਦ ਨਹੀਂ ਕਰਦੀ ।

Raveena Tandon, image From instagram

ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਸ ਦਾ ਰੁਖ ਐਕਟਿੰਗ ਵਾਲੇ ਪਾਸੇ ਹੋ ਗਿਆ । ਅਦਾਕਾਰਾ ਮੁਤਾਬਕ ਪ੍ਰਹਿਲਾਦ ਕੱਕੜ ਦੇ ਸੈੱਟ ‘ਤੇ ਜਦੋਂ ਕੋਈ ਵੀ ਮਾਡਲ ਨਹੀਂ ਸੀ ਆਉਂਦੀ ਤਾਂ ਉਹ ਅਕਸਰ ਕਹਿੰਦਾ ਸੀ ਕਿ ਰਵੀਨਾ ਨੂੰ ਬੁਲਾਓ। ਜਿਸ ਤੋਂ ਬਾਅਦ ਉਹ ਰਵੀਨਾ ਤੋਂ ਵੱਖ ਵੱਖ ਤਰ੍ਹਾਂ ਦੇ ਪੋਜ਼ ਦੇਣ ਦੇ ਲਈ ਆਖਦਾ ਸੀ । ਇਸ ਤਰ੍ਹਾਂ ਪ੍ਰਹਿਲਾਦ ਕੱਕੜ ਦਾ ਰਵੀਨਾ ਨੂੰ ਅਦਾਕਾਰੀ ਦੇ ਖੇਤਰ ‘ਚ ਲਿਆਉਣ ‘ਚ ਵੱਡਾ ਹੱਥ ਰਿਹਾ ਹੈ ।

You may also like