ਬਾਲੀਵੁੱਡ ਦੀਆਂ ਕਾਲੀਆਂ ਕਰਤੂਤਾਂ ਦੱਸਦੇ ਹੋਏ ਰਵੀਨਾ ਟੰਡਨ ਨੇ ਸੁਣਾਈ ਆਪ ਬੀਤੀ …! ਚੰਗਾ ਰੋਲ ਪਾਉਣ ਲਈ ਇਹ ਕੰਮ ਕਰਨ ’ਤੇ ਕੀਤਾ ਜਾਂਦਾ ਸੀ ਮਜ਼ਬੂਰ

written by Rupinder Kaler | August 06, 2020

ਬਾਲੀਵੁੱਡ ਵਿੱਚ ਆਊਟਸਾਈਡਰ ਨਾਲ ਬਹੁਤ ਬੁਰਾ ਵਿਵਹਾਰ ਹੁੰਦਾ ਹੈ ਇਸ ਦਾ ਖੁਲਾਸਾ ਹੁਣ ਤੱਕ ਕਈ ਸਿਤਾਰੇ ਕਰ ਚੁੱਕੇ ਹਨ । ਇਸ ਸਭ ਦੇ ਚਲਦੇ ਰਵੀਨਾ ਟੰਡਨ ਨੇ ਵੀ ਕਈ ਖੁਲਾਸੇ ਕੀਤੇ ਹਨ । ਰਵੀਨਾ ਟੰਡਨ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਹਿੱਟ ਹੋਣ ਦੇ ਬਾਵਜੂਦ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ।ਇੱਕ ਵੈੱਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ‘ਮੇਰਾ ਬਾਲੀਵੁੱਡ ਵਿੱਚ ਕੋਈ ਵੀ ਗਾਡਫਾਦਰ ਨਹੀਂ ਸੀ । https://www.instagram.com/p/CDbkr1Sn-im/ ਮੈਂ ਕਿਸੇ ਵੀ ਬਾਲੀਵੁੱਡ ਕੈਂਪ ਦਾ ਹਿੱਸਾ ਵੀ ਨਹੀਂ ਸੀ ਤੇ ਨਾ ਹੀ ਕੋਈ ਵੱਡਾ ਸੂਪਰ ਸਟਾਰ ਮੈਨੂੰ ਪ੍ਰਮੋਟ ਕਰ ਰਿਹਾ ਸੀ । ਮੈਂ ਕਦੇ ਵੀ ਫ਼ਿਲਮ ਵਿੱਚ ਕੰਮ ਕਰਨ ਲਈ ਹੀਰੋ ਨਾਲ ਸੌਂਣਾ ਮਨਜੂਰ ਨਹੀਂ ਕੀਤਾ ਤੇ ਨਾ ਹੀ ਮੇਰੇ ਬਹੁਤ ਸਾਰੇ ਅਫੇਅਰ ਸਨ । ਬਹੁਤ ਸਾਰੇ ਲੋਕ ਮੈਨੂੰ ਬਦਤਮੀਜ਼ ਕਹਿੰਦੇ ਸਨ ਕਿਉਂਕਿ ਮੈਂ ਤੁਹਾਡੇ ਨਾਲ ਹੋਣ ਵਾਲੇ ਗਲਤ ਕੰਮ ਖਿਲਾਫ ਆਵਾਜ਼ ਉੱਠਾ ਦਿੰਦੀ ਸੀ’ । ਰਵੀਨਾ ਨੇ ਦੱਸਿਆ ਕਿ ‘ਉਹਨਾਂ ਦੇ ਸਮਂੇ ਇੰਡਸਟਰੀ ਵਿੱਚ ਕੁਝ ਚਾਲਬਾਜ਼ ਲੋਕ ਹੁੰਦੇ ਸਨ, ਜਿਹੜੇ ਕਿ ਦਲਾਲੀ ਕਰਦੇ ਸਨ । https://www.instagram.com/p/CDQ033EnINp/ ਇਹਨਾਂ ਲੋਕਾਂ ਵਿੱਚ ਜਰਨਲਿਸਟ ਵੀ ਸ਼ਾਮਿਲ ਸਨ । ਇਹ ਲੋਕ ਖੁਦ ਨੂੰ ਫੇਮਨਿਸਟ ਦੱਸਦੇ ਸਨ । ਇਹਨਾਂ ਲੋਕਾਂ ਨੇ ਕਈ ਵਾਰ ਮੇਰਾ ਕਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ’ । ਰਵੀਨਾ ਨੇ ਕਿਹਾ ਕਿ ‘ਮੈਂ ਕਦੇ ਵੀ ਆਪਣੇ ਬਾਰੇ ਉੱਡ ਰਹੀਆਂ ਅਫਵਾਹਾਂ ਤੇ ਧਿਆਨ ਨਹੀਂ ਦਿੱਤਾ ਤੇ ਨਾ ਹੀ ਕਦੇ ਗੁੱਸਾ ਕੀਤਾ ਹੈ । ਮੈਂ ਆਪਣੀ ਇਮਾਨਦਾਰੀ ਕਦੇ ਵੀ ਕੋਈ ਫ਼ਿਲਮ ਨਹੀਂ ਗਵਾਈ । ਪਰ ਮੈਂ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੀ ਸੀ । ਮੇਰੇ ਬਾਰੇ ਅਕਸਰ ਬਹੁਤ ਘਟੀਆ ਗੱਲਾਂ ਲਿਖੀਆਂ ਜਾਂਦੀਆਂ ਸਨ’ । https://www.instagram.com/p/CDGK1_dHHOV/ https://www.instagram.com/p/CCpoXYan2_-/

0 Comments
0

You may also like