ਬੱਚੇ ਦੇ ਇਸ ਵੀਡੀਓ ਨੇ ਜਿੱਤਿਆ ਰਵੀਨਾ ਟੰਡਨ ਦਾ ਦਿਲ, ਵੀਡੀਓ ਨੂੰ ਸਾਂਝਾ ਕਰਕੇ ਬੰਨੇ ਤਾਰੀਫਾਂ ਦੇ ਪੁਲ

written by Rupinder Kaler | July 23, 2020

ਅਦਾਕਾਰਾ ਰਵੀਨਾ ਸਮਾਜਿਕ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰਦੀ ਹੈ । ਹਾਲ ਹੀ ਵਿੱਚ ਉਸ ਨੇ ਇੱਕ ਬੱਚੇ ਦਾ ਵੀਡੀਓ ਸ਼ੇਅਰ ਕੀਤਾ ਹੈ । ਜਿਹੜਾ ਕਿ ਜ਼ਬਰਦਸਤ ਅੰਦਾਜ਼ ਵਿੱਚ ਪਹਾੜੀ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਬੱਚੇ ਦੇ ਡਾਂਸ ਨੇ ਰਵੀਨਾ ਟੰਡਨ ਦਾ ਵੀ ਦਿਲ ਜਿੱਤ ਲਿਆ ਹੈ । ਰਵੀਨਾ ਨੇ ਬੱਚੇ ਦਾ ਵੀਡੀਓ ਸਾਂਝਾ ਕਰਕੇ ਉਸ ਦੀਆ ਤਾਰੀਫਾਂ ਦੇ ਪੁਲ ਬੰਨ ਦਿੱਤੇ ਹਨ । https://www.instagram.com/p/CC8hlP3nUm-/ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਵਟੋਰ ਰਿਹਾ ਹੈ, ਇਸ ਦੇ ਨਾਲ ਹੀ ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ । ਵੀਡੀਓ ਵਿੱਚ ਬੱਚਾ ਪੂਰੀ ਮਸਤੀ ਵਿੱਚ ਡਾਂਸ ਕਰ ਰਿਹਾ ਹੈ । https://www.instagram.com/p/CB0gINOHgiI/ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਵੀਨਾ ਨੇ ਲਿਖਿਆ ਹੈ ‘ਇਹ ਬਹੁਤ ਹੀ ਖੂਬਸੁਰਤ ਪਹਾੜੀ ਨਾਚ ਲੱਗ ਰਿਹਾ ਹੈ ਤੇ ਉਸ ਦਾ ਸਭ ਤੋਂ ਪਿਆਰਾ ਹਿੱਸਾ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਤੱਕ ਇਸ ਵੀਡੀਓ ਨੂੰ 37 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਹੈ । https://twitter.com/thebetterindia/status/1285961663095742471

0 Comments
0

You may also like