ਹਥਨੀ ‘ਤੇ ਤਸ਼ੱਦਦ ਵਾਲੇ ਵਾਇਰਲ ਵੀਡੀਓ ਨੂੰ ਦੇਖ ਕੇ ਦੁਖੀ ਹੋਈ ਰਵੀਨਾ ਟੰਡਨ, ਟਵੀਟ ਕਰਕੇ ਮਦਦ ਕਰਨ ਦੀ ਗੱਲ ਆਖੀ

written by Lajwinder kaur | September 06, 2022

ਰਵੀਨਾ ਟੰਡਨ ਨੂੰ ਅਕਸਰ ਜਾਨਵਰਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਂਦੇ ਦੇਖਿਆ ਗਿਆ ਹੈ। ਅਦਾਕਾਰਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਰ ਦੂਜੀ ਪੋਸਟ ਜਾਨਵਰਾਂ, ਜਾਨਵਰਾਂ ਅਤੇ ਪੰਛੀਆਂ ਨਾਲ ਸਬੰਧਤ ਹੁੰਦੀ ਹੈ। ਕੁਦਰਤ ਅਤੇ ਜਾਨਵਰ ਪ੍ਰੇਮੀ ਰਵੀਨਾ ਟੰਡਨ ਨੇ ਹਾਲ ਹੀ ਵਿੱਚ ਇੱਕ ਹਥਨੀ ਉੱਤੇ ਢਾਹ ਰਹੇ ਤਸੀਹੇ ਵਾਲਾ ਵੀਡੀਓ ਪੋਸਟ ਕੀਤਾ ਹੈ ਅਤੇ ਨਾਲ ਹੀ ਦੁੱਖ ਜ਼ਾਹਰ ਕੀਤਾ ਗਿਆ ਹੈ ਅਤੇ ਉਸਦੀ ਮਦਦ ਲਈ ਬੇਨਤੀ ਕੀਤੀ ਹੈ।

ਹੋਰ ਪੜ੍ਹੋ : ਕੀ ਮਾਧੁਰੀ ਦੀਕਸ਼ਿਤ ਨੇ ਕਰਵਾਈ ਸਰਜਰੀ? ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਿਹਾ, 'ਚਿਹਰੇ ਦਾ ਕੀ ਹਾਲ ਕਰ ਲਿਆ'

image of raveena tandon image source Instagram

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਹਥਨੀ ‘ਤੇ ਤਸ਼ੱਦਦ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਇਹ ਵੀਡੀਓ ਤਾਮਿਲਨਾਡੂ ਦੀ ਹੈ, ਜਿੱਥੇ ਇਕ ਮਹਾਵਤ ਨੂੰ ਜੋਯਮਾਲਾ ਨਾਮ ਦੀ ਹਥਨੀ 'ਤੇ ਤਸ਼ੱਦਦ ਕਰਦੇ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਜੋਯਮਾਲਾ ਨਾਮ ਦੀ ਇਸ ਹਥਨੀ ਨੂੰ ਅਸਾਮ ਤੋਂ ਤਾਮਿਲਨਾਡੂ ਲਿਜਾਇਆ ਗਿਆ ਸੀ। ਕਿਸੇ ਧਾਰਮਿਕ ਪ੍ਰੋਗਰਾਮ ਵਿਚ ਇਸ ਹੱਥ ਦੀ ਵਰਤੋਂ ਕਰਨ ਦੀ ਸਿਖਲਾਈ ਦੇ ਨਾਂ 'ਤੇ ਬੇਹਰਿਮੀ ਦੇ ਨਾਲ ਤਸ਼ੱਦਦ ਢਾਹਿਆ ਜਾ ਰਿਹਾ ਸੀ।

actress raveena tandon tweet image source twitter

ਵੀਡੀਓ ਵਿੱਚ ਤਸ਼ੱਦਦ ਪੀੜਤ ਹਥਨੀ Jeymalyatha ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਜਾਨਵਰ ਦੀਆਂ 2 ਲੱਤਾਂ ਨੂੰ 16-16 ਘੰਟਿਆਂ ਤੱਕ ਸੰਗਲਾਂ ਨਾਲ ਬੰਨ੍ਹ ਕੇ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਕਈ ਤਰ੍ਹਾਂ ਦੇ ਦਰਦਨਾਕ ਤਸੀਹੇ ਦਿੱਤੇ ਜਾ ਰਹੇ ਸਨ। ਪੇਟਾ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

inside image of elephant image source twitter

ਅਭਿਨੇਤਰੀ ਰਵੀਨਾ ਟੰਡਨ ਨੇ ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖਿਆ ਤਾਂ ਉਸ ਨੂੰ ਜੋਯਮਾਲਾ ਦੀ ਇਹ ਹਾਲਤ ਦੇਖਕੇ ਬਹੁਤ ਜ਼ਿਆਦਾ ਮਨ ਦੁਖੀ ਹੋਇਆ। ਅਦਾਕਾਰਾ ਨੇ ਇਹ ਵੀਡੀਓ ਪੋਸਟ ਕਰਕੇ ਉਸ ਨੂੰ ਬਚਾਉਣ ਦੀ ਬੇਨਤੀ ਕੀਤੀ। ਰਵੀਨਾ ਟੰਡਨ ਨੇ ਟਵੀਟ 'ਚ ਲਿਖਿਆ, 'ਕਿਰਪਾ ਕਰਕੇ ਹਾਥੀ ਜੈਮਾਲਿਆਤਾ (ਜਿਸ ਨੂੰ ਜੋਯਮਾਲਾ ਵੀ ਕਿਹਾ ਜਾਂਦਾ ਹੈ) ਨੂੰ ਕਿਸੇ ਬਚਾਅ ਕੇਂਦਰ 'ਚ ਭੇਜੋ, ਜਿੱਥੇ ਉਹ ਮਾਹਿਰ ਦੇਖਭਾਲ ਪ੍ਰਾਪਤ ਕਰ ਸਕੇ, ਬਿਨਾਂ ਸੰਗਲਾਂ ਦੇ ਰਹਿ ਸਕੇ ਅਤੇ ਹੋਰ ਹਾਥੀਆਂ ਦੀ ਸੰਗਤ 'ਚ ਰਹਿ ਸਕੇ। ਉਸ ਨੂੰ ਆਪਣੇ ਜ਼ਖ਼ਮਾਂ ਤੋਂ ਉਭਰਨ ਲਈ ਮਦਦ ਦੀ ਲੋੜ ਹੈ’।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਸ਼ੂ ਪ੍ਰੇਮੀ ਰਵੀਨਾ ਨੇ ਕਿਸੇ ਜਾਨਵਰ ਬਾਰੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ। ਉਸ ਦੇ ਟਵਿਟਰ ਅਕਾਊਂਟ 'ਤੇ ਕੀਤੀ ਪੋਸਟ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਜਾਨਵਰਾਂ ਦੇ ਅਧਿਕਾਰਾਂ ਲਈ ਪੂਰੀ ਤਰ੍ਹਾਂ ਸਰਗਰਮ ਹੈ।

 

You may also like