ਰਵੀਨਾ ਟੰਡਨ ਦੇ ਘਰ ਦੋਹਤੇ ਨੇ ਲਿਆ ਜਨਮ,ਦੋਹਤੇ ਨਾਲ ਤਸਵੀਰਾਂ ਹੋਈਆਂ ਵਾਇਰਲ

written by Shaminder | January 29, 2020

ਮਸਤ-ਮਸਤ ਗਰਲ ਰਵੀਨਾ ਟੰਡਨ ਦੇ ਘਰ ਦੋਹਤੇ ਨੇ ਜਨਮ ਲਿਆ ਹੈ । ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਨੇ । ਇਨ੍ਹਾਂ ਤਸਵੀਰਾਂ 'ਚ ਰਵੀਨਾ ਟੰਡਨ ਆਪਣੇ ਦੋਹਤੇ ਦੇ ਨਾਲ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਨੇ । ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦਾ ਦੋਹਤਾ ਬਹੁਤ ਹੀ ਕਿਊਟ ਨਜ਼ਰ ਆ ਰਿਹਾ ਹੈ । ਦੱਸ ਦਈਏ ਕਿ ਰਵੀਨਾ ਟੰਡਨ ਬਾਲੀਵੁੱਡ ਦੀਆਂ ਕਾਮਯਾਬ ਹੀਰੋਇਨਾਂ 'ਚ ਆਉਂਦੇ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ ਹਨ ।
[embed]https://www.instagram.com/p/B7vUHk3HugG/[/embed]
ਉਨ੍ਹਾਂ ਨੇ ਮੋਹਰਾ,ਅੰਦਾਜ਼ ਅਪਨਾ ਅਪਨਾ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ ਸੀ । ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਮੁੜ ਤੋਂ ਉਹ ਟੀਵੀ ਇੰਡਸਟਰੀ 'ਚ ਸਰਗਰਮ ਹੋ ਰਹੇ ਨੇ ।
[embed]https://www.instagram.com/p/B7vMWvtnyb_/[/embed]
ਹੁਣ ਉਹ ਕਈ ਰਿਆਲਿਟੀ ਸ਼ੋਅ 'ਚ ਜੱਜ ਦੇ ਤੌਰ 'ਤੇ ਨਜ਼ਰ ਆ ਰਹੇ ਨੇ ।ਹਾਲ ਹੀ 'ਚ ਇੱਕ ਸ਼ੋਅ ਦੌਰਾਨ ਈਸਾਈ ਭਾਈਚਾਰੇ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ 'ਚ ਰਵੀਨਾ ਟੰਡਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਭਾਈਚਾਰੇ ਤੋਂ ਮੁਆਫ਼ੀ ਵੀ ਮੰਗੀ ਸੀ ।
 

0 Comments
0

You may also like