Advertisment

ਬੇਟੀ ਦੇ ਜਨਮ ਦਿਨ ’ਤੇ ਰਵੀਨਾ ਟੰਡਨ ਨੇ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ

author-image
By Rupinder Kaler
New Update
ਬੇਟੀ ਦੇ ਜਨਮ ਦਿਨ ’ਤੇ ਰਵੀਨਾ ਟੰਡਨ ਨੇ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ
Advertisment
ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ 16 ਮਾਰਚ ਨੂੰ 16 ਸਾਲ ਦੀ ਹੋ ਗਈ ਹੈ । ਰਵੀਨਾ ਨੇ ਇਸ ਖ਼ਾਸ ਮੌਕੇ ਤੇ ਆਪਣੇ ਇੰਸਟਾਗ੍ਰਾਮ ਤੇ ਕੁਝ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਤੋਂ ਰਵੀਨਾ ਦੀ ਬੇਟੀ ਦੇ ਬਚਪਨ ਦੀ ਝਲਕ ਮਿਲਦੀ ਹੈ । ਅਦਾਕਾਰਾ ਨੇ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । publive-image image from raveena tandon's instagram ਹੋਰ ਪੜ੍ਹੋ :
Advertisment
ਗਾਇਕਾ ਗੁਰਲੇਜ ਅਖਤਰ ਨੇ ਆਪਣੇ ਪਰਿਵਾਰ ਦੇ ਨਾਲ ਤਸਵੀਰ ਕੀਤੀ ਸਾਂਝੀ publive-image image from raveena tandon's instagram ਕੈਪਸ਼ਨ ਵਿੱਚ ਰਵੀਨਾ ਨੇ ਲਿਖਿਆ ਹੈ ਕਿ ‘ਤੂੰ ਏਨੀਂ ਛੇਤੀ ਵੱਡੀ ਹੋ ਗਈ ਹੈ ….16, ਮੇਰੇ ਬੱਚੇ ਹੈਪੀ ਬਰਥ ਡੇਅ’ । ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਸਵੀਰਾਂ ਰਾਸ਼ਾ ਦੇ ਬਚਪਨ ਦੀਆਂ ਹਨ । ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਸ਼ਾ ਨੇ ਬਰਥ ਡੇਅ ਕੈਪ ਲਗਾਇਆ ਹੋਇਆ ਹੈ । ਰਾਸ਼ਾ ਆਪਣੀ ਮਾਂ ਦੇ ਕਾਫੀ ਕਰੀਬ ਹੈ । ਉਹ ਅਕਸਰ ਆਪਣੀ ਮਾਂ ਦੇ ਨਾਲ ਦਿਖਾਈ ਦਿੰਦੀ ਹੈ । publive-image image from raveena tandon's instagram ਤਸਵੀਰਾਂ ਨੂੰ ਦੇਖ ਕੇ ਰਵੀਨਾ ਟੰਡਨ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਤੇ ਲਾਈਕ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀਨਾ ਨੇ ਸਾਲ 2004 ਵਿੱਚ ਅਨਿਲ ਥਡਾਨੀ ਨਾਲ ਵਿਆਹ ਕਰਵਾਇਆ ਸੀ । ਇੱਕ ਸਾਲ ਬਾਅਦ ਮਾਰਚ ਮਹੀਨੇ ਦੀ 16 ਤਰੀਕ ਨੂੰ ਰਾਸ਼ਾ ਦਾ ਜਨਮ ਹੋਇਆ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment