Advertisment

ਬਾਲੀਵੁੱਡ ਐਕਟਰੈੱਸ ਰਵੀਨਾ ਟੰਡਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

author-image
By Lajwinder kaur
New Update
ਬਾਲੀਵੁੱਡ ਐਕਟਰੈੱਸ ਰਵੀਨਾ ਟੰਡਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
Advertisment
ਬਾਲੀਵੁੱਡ ਜਗਤ ਦੀ ਖ਼ੂਬਸੂਰਤ ਤੇ ਬਿਹਤਰੀਨ ਐਕਟਰੈੱਸ ਰਵੀਨਾ ਟੰਡਨ ਜੋ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਪਹੁੰਚੇ ਹੋਏ ਹਨ। ਜਿੱਥੇ ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੀਆਂ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਈਰਲ ਹੋ ਰਹੀਆਂ ਹਨ।
 
View this post on Instagram
 

@officialraveenatandon

A post shared by Aman Official️️️️️️️️? (@singer_amandeepsingh) on

Advertisment
ਹੋਰ ਵੇਖੋ:ਬਾਲੀਵੁੱਡ ਸਟਾਰ ਗੋਵਿੰਦਾ ਪਰਿਵਾਰ ਸਮੇਤ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਦੇਖੋ ਤਸਵੀਰਾਂ ਰਵੀਨਾ ਟੰਡਨ ਕਸ਼ਮੀਰੀ ਸ਼ੂਟ ‘ਚ ਨਜ਼ਰ ਆਏ। ਉਨ੍ਹਾਂ ਨੇ ਗੁਰੂਆਂ ਦਾ ਆਸ਼ੀਰਵਾਦ ਲਿਆ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਬਾਣੀ ਦਾ ਅਨੰਦ ਲਿਆ। ਇਸ ਮੌਕੇ ਰਵੀਨਾ ਟੰਡਨ ਨੇ ਸਰਬੱਤ ਦੇ ਭਲੇ ਲਈ  ਅਰਦਾਸ ਕੀਤੀ। ਰਵੀਨਾ ਟੰਡਨ ਜਦੋਂ ਵੀ ਪੰਜਾਬ ਆਉਂਦੇ ਨੇ ਤਾਂ ਗੁਰੂ ਨਗਰੀ ਜ਼ਰੂਰ ਆਉਂਦੇ ਨੇ ਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ। publive-image ਜੇ ਗੱਲ ਕਰੀਏ ਤਾਂ ਰਵੀਨ ਟੰਡਨ ਦੇ ਅਦਾਕਾਰੀ ਦੇ ਸਫਰ ਦੀ ਤਾਂ ਉਹ 90 ਦੇ ਦਹਾਕੇ ‘ਚ ਉਨ੍ਹਾਂ ਦਾ ਨਾਂਅ ਟੌਪ ਦੀਆਂ ਹੀਰੋਇਨਾਂ ‘ਚ ਲਿਆ ਜਾਂਦਾ ਸੀ। ਉਹ ਮੋਹਰਾ, ਪੱਥਰ ਕੇ ਫੂਲ, ਦਿਲਵਾਲੇ, ਅੰਦਾਜ਼ ਆਪਣਾ ਆਪਣਾ, ਦੁਹਲੇ ਰਾਜਾ, ਆਂਟੀ ਨੰਬਰ 1 ਵਰਗੀਆਂ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਲੁੱਟ ਚੁੱਕੇ ਹਨ। ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਰਿਆਲਟੀ ਸ਼ੋਅਜ਼ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment