Advertisment

ਪੰਜਾਬ ਦੇ ਕਿਸਾਨਾਂ ਦੀ ਅਸਲ ਤਸਵੀਰ ਨੂੰ ਪੇਸ਼ ਕਰੇਗਾ ਰਵਿੰਦਰ ਗਰੇਵਾਲ ਦਾ ਗੀਤ ਖੇਤੀ ਖ਼ਸਖ਼ਸ ਦੀ

author-image
By Shaminder
New Update
ਪੰਜਾਬ ਦੇ ਕਿਸਾਨਾਂ ਦੀ ਅਸਲ ਤਸਵੀਰ ਨੂੰ ਪੇਸ਼ ਕਰੇਗਾ ਰਵਿੰਦਰ ਗਰੇਵਾਲ ਦਾ ਗੀਤ ਖੇਤੀ ਖ਼ਸਖ਼ਸ ਦੀ
Advertisment
ਰਵਿੰਦਰ ਗਰੇਵਾਲ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਫਾਰਮਰ' ਖੇਤੀ ਖ਼ਸਖ਼ਸ ਦੀ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਡੀਜੇ ਡਸਟਰ ਨੇ ਅਤੇ ਬੋਲ ਲਿਖੇ ਨੇ ਬਿੰਦਰ ਧਨੋਲਾ ਨੇ । ਪੰਜਾਬ 'ਚ ਖ਼ਸਖ਼ਸ ਦੀ ਖੇਤੀ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਖੂਬ ਚਰਚਾ ਚੱਲ ਰਹੀ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਕਾਫੀ ਸਿਆਸਤ ਵੀ ਹੋਈ ਹੈ । ਹੋਰ ਵੇਖੋ:ਸੂਫ਼ੀਆਨਾ ਰੰਗ ‘ਚ ਰੰਗੇਗਾ ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅ ਕੇਸ https://www.instagram.com/p/BuS_bi2gSWG/ ਇਸ ਗੀਤ ਦੇ ਫ੍ਰਸਟ ਲੁਕ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਉਹ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ । ਇਸ ਤੋਂ ਪਹਿਲਾਂ ਉਨ੍ਹਾਂ ਨੇ ਗੀਤ ਫੋਰ ਬਾਈ ਫੋਰ ਕੱਢਿਆ ਸੀ । Ravinder Grewal - Bhajan Singh ravinder grewa ਇਸ ਤੋਂ ਇਲਾਵਾ ਟਰਾਲਾ ,ਡਾਲਰ ਸਣੇ ਹੋਰ ਵੀ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਖ਼ਸਖ਼ਸ ਦੀ ਖੇਤੀ ਦੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਪਰ ਰਵਿੰਦਰ ਗਰੇਵਾਲ ਇਸ ਗੀਤ ਦੇ ਜ਼ਰੀਏ ਕਿਸ ਤਰ੍ਹਾਂ ਦਾ ਨਜ਼ਰੀਆ ਪੇਸ਼ ਕਰਨ ਜਾ ਰਹੇ ਨੇ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment