Advertisment

ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ

author-image
By Aaseen Khan
New Update
ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ
Advertisment
ਲੁੱਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਹੋਇਆ ਕੁਝ ਅਜਿਹਾ ਜਿਸ ਨੇ ਕਰ ਦਿੱਤਾ ਸਭ ਨੂੰ ਹੈਰਾਨ : ਜਦੋਂ ਵੀ ਦੋ ਵੱਡੀਆਂ ਫ਼ਿਲਮਾਂ ਦੀ ਪਰਦੇ 'ਤੇ ਟੱਕਰ ਦੇਖਣ ਨੂੰ ਮਿਲਦੀ ਹੈ ਤਾਂ ਇਹ ਟਕਰਾਅ ਫ਼ਿਲਮਾਂ 'ਚ ਹੀ ਨਹੀਂ ਬਲਕਿ ਕਲਾਕਾਰਾਂ 'ਚ ਵੀ ਦੇਖਣ ਨੂੰ ਮਿਲਦਾ ਹੈ। ਇੱਕ ਹਫਤੇ 'ਚ ਦੋ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਦਰਸ਼ਕਾਂ ਵੱਲੋਂ ਰਿਸਪਾਂਸ ਵੀ ਫ਼ਿਲਮਾਂ ਨੂੰ ਚੰਗਾ ਮਿਲ ਰਿਹਾ ਹੈ। ਪਰ ਜਦੋਂ ਇੱਕ ਸਮੇਂ ਤੇ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਤਾਂ ਅਦਾਕਾਰ ਇੱਕ ਦੂਜੇ ਤੋਂ ਥੋੜੀ ਦੂਰੀ ਬਣਾਈ ਰੱਖਦੇ ਹਨ। ਕਈ ਤਾਂ ਅਲੱਗ ਅਲੱਗ ਢੰਗ ਨਾਲ ਇੱਕ ਦੂਜੇ ਦੀਆਂ ਫ਼ਿਲਮਾਂ 'ਤੇ ਤੰਜ ਵੀ ਕੱਸਦੇ ਹਨ।
Advertisment
ਪਰ ਲੁਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਇਸ ਤੋਂ ਉਲਟ ਹੁੰਦਾ ਨਜ਼ਰ ਆਇਆ ਜਦੋਂ ਲੁਕਣ ਮੀਚੀ ਦੇ ਪ੍ਰੀਮੀਅਰ ਸ਼ੋਅ 'ਤੇ ਉਸੇ ਦਿਨ ਫ਼ਿਲਮ ਨੂੰ ਟੱਕਰ ਦੇਣ ਵਾਲੀ ਮੂਵੀ '15 ਲੱਖ ਕਦੋਂ ਆਊਗਾ' ਦੇ ਨਾਇਕ ਰਵਿੰਦਰ ਗਰੇਵਾਲ ਪਹੁੰਚੇ। ਦੱਸ ਦਈਏ ਲੁਕਣ ਮੀਚੀ ਅਤੇ 15 ਲੱਖ ਕਦੋਂ ਆਊਗਾ ਫ਼ਿਲਮ ਜਿਸ 'ਚ ਰਵਿੰਦਰ ਗਰੇਵਾਲ ਮੁੱਖ ਭੂਮਿਕਾ ਨਿਭਾ ਰਹੇ ਹਨ ਅੱਜ ਯਾਨੀ 10 ਮਈ ਨੂੰ ਇਕੱਠੀਆਂ ਰਿਲੀਜ਼ ਹੋਈਆਂ ਹਨ। ਹੋਰ ਵੇਖੋ : ਨਵੀਂ ਪੰਜਾਬੀ ਫ਼ਿਲਮ 'ਪਰਿੰਦੇ' ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ
ਇਸ ਮੌਕੇ ਰਵਿੰਦਰ ਗਰੇਵਾਲ ਦਾ ਕਹਿਣਾ ਸੀ ਕਿ ਉਹ ਪ੍ਰੀਤ ਹਰਪਲ ਹੋਰਾਂ ਦੀ ਫ਼ਿਲਮ ਨੂੰ ਸਪੋਰਟ ਕਰਨ ਆਏ ਹਨ। ਪ੍ਰੀਤ ਹਰਪਾਲ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ ਤੇ ਉਹਨਾਂ ਨੇ ਵੀ ਦੋਨੋਂ ਫ਼ਿਲਮਾਂ ਦੇਖਣ ਦੀ ਦਰਸ਼ਕਾਂ ਨੂੰ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਉਹ ਇੱਕ ਉਦਾਹਰਣ ਦੇਣਾ ਚਾਹੁੰਦੇ ਹਨ ਕਿ ਭਾਵੇਂ ਹੀ ਦੋ ਕਲਾਕਾਰਾਂ ਦੀਆਂ ਫ਼ਿਲਮਾਂ ਹੀ ਸਮੇਂ 'ਤੇ ਰਿਲੀਜ਼ ਹੋਣ ਪਰ ਇੰਡਸਟਰੀ 'ਚ ਇਸੇ ਤਰਾਂ ਪਿਆਰ ਬਣਿਆ ਰਹਿਣਾ ਚਾਹੀਦਾ ਹੈ। ਪੀਟੀਸੀ ਪੰਜਾਬੀ ਵੱਲੋਂ ਇਹ ਹੀ ਉਮੀਦ ਕੀਤੀ ਜਾਂਦੀ ਹੈ ਕਿ ਅੱਗੇ ਵੀ ਜਿਹੜੀਆਂ ਫ਼ਿਲਮਾਂ ਇੱਕ ਦੂਜੇ ਨੂੰ ਟੱਕਰ ਦੇਣ ਜਾ ਰਹੀਆਂ ਹਨ ,ਉਹਨਾਂ ਦੇ ਕਲਾਕਾਰ ਵੀ ਇਸੇ ਤਰਾਂ ਮਿਲ ਜੁਲ ਕੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਣ।
Advertisment

Stay updated with the latest news headlines.

Follow us:
Advertisment
Advertisment
Latest Stories
Advertisment