ਰਵਿੰਦਰ ਗਰੇਵਾਲ ਨੇ ਆਪਣੀ ਇਹ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਅਨੋਖਾ ਸਵਾਲ

written by Aaseen Khan | May 06, 2019

ਰਵਿੰਦਰ ਗਰੇਵਾਲ ਨੇ ਆਪਣੀ ਇਹ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਅਨੋਖਾ ਸਵਾਲ: ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਜਿਹੜੇ 10 ਮਈ ਨੂੰ ਦੱਸਣ ਵਾਲੇ ਹਨ ਕਿ '15 ਲੱਖ ਕਦੋਂ ਆਉਗਾ'।ਜੀ ਹਾਂ ਉਹਨਾਂ ਦੀ ਫ਼ਿਲਮ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਪਰ ਉਸ ਤੋਂ ਪਹਿਲਾਂ ਰਵਿੰਦਰ ਗਰੇਵਾਲ ਨੇ ਆਪਣੇ ਸਰੋਤਿਆਂ ਤੋਂ ਇੱਕ ਸਵਾਲ ਪੁੱਛਿਆ ਹੈ। ਉਹ ਹੈ ਕਿ ਬਟਨਾਂ ਵਾਲੇ ਫੋਨ ਚੰਗੇ ਸਨ ਜਾਂ ਟੱਚਸਕਰੀਨ ਵਾਲੇ ਚੰਗੇ ਹਨ। ਇਸ ਸਵਾਲ ਦੇ ਨਾਲ ਰਵਿੰਦਰ ਗਰੇਵਾਲ ਨੇ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਕਿ ਇੱਕ ਪੁਰਾਣੀ ਤਸਵੀਰ ਹੈ, ਜਿਸ 'ਚ ਰਵਿੰਦਰ ਗਰੇਵਾਲ ਭੰਗੜੇ ਵਾਲੇ ਕੱਪੜਿਆਂ ਤੇ ਪੁਰਾਣੇ ਮੋਬਾਇਲ ਫੋਨ ਨਾਲ ਨਜ਼ਰ ਆ ਰਹੇ ਹਨ। ਇਸ ਪੋਸਟ ਦੇ ਕਮੈਂਟ ਸ਼ੈਕਸ਼ਨ 'ਚ ਪ੍ਰਸੰਸ਼ਕ ਉਹਨਾਂ ਦੇ ਸਵਾਲ ਦਾ ਜਵਾਬ ਵੀ ਦੇ ਰਹੇ ਹਨ ਤੇ ਤਸਵੀਰ ਦੀ ਵੀ ਤਾਰੀਫ ਕਰ ਰਹੇ ਹਨ।


ਰਵਿੰਦਰ ਗਰੇਵਾਲ ਦੀ ਫ਼ਿਲਮ ਦੀ ਗੱਲ ਕਰੀਏ ਤਾਂ 'ਪੰਦਰਾਂ ਲੱਖ ਕਦੋਂ ਆਉਗਾ' ਨੂੰ ਡਾਇਰੈਕਟ ਕੀਤਾ ਹੈ ਮਨਪ੍ਰੀਤ ਬਰਾੜ ਹੋਰਾਂ ਨੇ। ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰੁਪਾਲੀ ਗੁਪਤਾ ਅਤੇ ਫਰਾਈਡੇ ਰਸ਼ ਮੋਸ਼ਨ ਪਿਕਚਰ ਦੀ ਪ੍ਰੋਡਕਸ਼ਨ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ‘ਚ ਰਵਿੰਦਰ ਗਰੇਵਾਲ ਵੱਲੋਂ ਲੀਡ ਰੋਲ ਨਿਭਾਇਆ ਜਾ ਰਿਹਾ ਹੈ, ਉਹਨਾਂ ਤੋਂ ਇਲਾਵਾ ਇਸ ਮੂਵੀ ‘ਚ ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਣੀ ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਜਸਵੰਤ ਰਾਠੌਰ ਵਰਗੇ ਵੱਡੇ ਕਲਾਕਾਰ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ : ਕਪਿਲ ਸ਼ਰਮਾ ਦੇ ਘਰ ਪਹੁੰਚੇ ਅਕਸ਼ੈ ਕੁਮਾਰ ਤੇ ਗੁਰਪ੍ਰੀਤ ਘੁੱਗੀ, ਕਪਿਲ ਨੇ ਤਸਵੀਰ ਸਾਂਝੀ ਕਰ ਅਕਸ਼ੈ ਨੂੰ ਦਿੱਤੀ ਵਧਾਈ

 

View this post on Instagram

 

15 lakh ...rehge 5 din mitro

A post shared by Ravinder Grewal (@ravindergrewalofficial) on


10 ਮਈ ਨੂੰ ਰਵਿੰਦਰ ਗਰੇਵਾਲ ਦੀ ਇਸ ਫ਼ਿਲਮ ਦਾ ਕਲੈਸ਼ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਫ਼ਿਲਮ ਲੁਕਣ ਮੀਚੀ ਨਾਲ ਹੋ ਰਿਹਾ ਹੈ। ਦੇਖਣਾ ਹੋਵੇਗਾ ਦੋਨਾਂ 'ਚੋਂ ਕਿਹੜੀ ਫ਼ਿਲਮ ਦਰਸ਼ਕਾਂ ਨੂੰ ਭਾਉਂਦੀ ਹੈ।

You may also like