ਰਵਿੰਦਰ ਗਰੇਵਾਲ ਨੇ ਦੱਸੀ ਆਪਣੀ ਆਪਬੀਤੀ,ਗਾਇਕੀ ਦੇ ਖੇਤਰ 'ਚ ਕਿੰਝ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ

written by Shaminder | December 03, 2019

ਰਵਿੰਦਰ ਗਰੇਵਾਲ ਨੇ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਪੱਗਾਂ ਦੀ ਅਹਿਮੀਅਤ ਦੱਸ ਰਹੇ ਨੇ । ਰਵਿੰਦਰ ਗਰੇਵਾਲ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਅੱਜ ਕੱਲ੍ਹ ਦੇ ਬੱਚੇ ਅਤੇ ਨੌਜਵਾਨ ਪੱਗਾਂ ਬੜੇ ਹੀ ਸ਼ੌਂਕ ਨਾਲ ਬੰਨਦੇ ਨੇ ਅਤੇ ਇਹ ਵੇਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ ।

[embed]https://www.facebook.com/ArtistRavinderGrewal/videos/728429084300161/?eid=ARAeLKGF3h3iJkZ2mc7fYDyQza6AfiVnIIDQqW27op86Po05SXSNFmfEdTDtkLtIrMhbNwb58mDteLCx[/embed]

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ ਤਾਂ ਉਨ੍ਹਾਂ ਨੂੰ ਪੱਗ ਕਾਰਨ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਨ੍ਹਾਂ ਦੇ ਪ੍ਰੋਫੈਸ਼ਨ ਕਾਰਨ ਅਕਸਰ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਗਾਣਾ ਕਰਨਾ ਹੈ ਤਾਂ ਦਾੜ੍ਹੀ ਵਾਲ ਕਟਵਾਉਣੇ ਪੈਣਗੇ,ਪਰ ਹੁਣ ਅਜਿਹਾ ਨਹੀਂ ਹੈ ਹੁਣ ਬਹੁਤ ਹੀ ਸ਼ੌਂਕ ਨਾਲ ਪੱਗਾਂ ਬੰਨਦੇ ਨੇ ।

[embed]https://www.instagram.com/p/B5j7JjXA_VM/[/embed]

ਉਨ੍ਹਾਂ ਨੇ ਦੱਸਿਆ ਕਿ ਹੁਣ ਕੰਪਨੀ ਵਾਲੇ ਖੁਦ ਕਲਾਕਾਰਾਂ ਨੂੰ ਪੱਗ ਬੰਨਣ ਦੀ ਡਿਮਾਂਡ ਕਰਦੇ ਹਨ। ਰਵਿੰਦਰ ਗਰੇਵਾਲ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ ਅਤੇ ਅੱਜ ਵੀ ਉਹ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।

 

You may also like