ਰਵਿੰਦਰ ਗਰੇਵਾਲ ਨੇ ਸ਼ਹਿਨਾਜ਼ ਗਿੱਲ ਦੇ ਨਾਲ ਸਾਂਝਾ ਕੀਤਾ ਇਹ ਪੁਰਾਣਾ ਵੀਡੀਓ, ਖੂਬ ਮਸਤੀ ਕਰਦੇ ਹੋਏ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

written by Lajwinder kaur | July 27, 2021

ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ ਤੇ ਪੁਰਾਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ।

Ravinder Grewal image source- instagram

 

ਹੋਰ ਪੜ੍ਹੋ : ਐਕਟਰ ਕਰਤਾਰ ਚੀਮਾ ਹਸੀਨ ਵਾਦੀਆਂ ‘ਚ ਵੀ ਕਰ ਰਹੇ ਨੇ ਖੂਬ ਕਸਰਤ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਹੀਰੋ ਦਾ ਇਹ ਅੰਦਾਜ਼, ਦੇਖੋ ਵੀਡੀਓ

ਹੋਰ ਪੜ੍ਹੋ : ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

inside image of ravinder grewal image source- instagram

ਉਨ੍ਹਾਂ ਨੇ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਸ਼ਹਿਨਾਜ਼ ਗਿੱਲ ਤੇ ਰਵਿੰਦਰ ਗਰੇਵਾਲ ਤੋਂ ਇਲਾਵਾ ਸੱਜਣ ਅਦੀਬ ਤੇ ਪ੍ਰੀਤ ਹਰਪਾਲ ਵੀ ਨਜ਼ਰ ਆ ਰਹੇ ਨੇ। ਵੀਡੀਓ ‘ਚ ਦੇਖ ਸਕਦੇ ਹੋ ਕਲਾਕਾਰ ਪੰਜਾਬੀ ਗੀਤ ਉੱਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

inside image of shehnaaz and ravinder grewal image source- instagram

ਜੇ ਗੱਲ ਕਰੀਏ ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਮਾਂ-ਬੋਲੀ ਦੀ ਸੇਵਾ ਕਰ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਗਾਇਕ ਪ੍ਰੀਤ ਹਰਪਾਲ, ਸੱਜਣ ਅਦੀਬ ਤੇ ਸ਼ਹਿਨਾਜ਼ ਗਿੱਲ ਵੀ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਨੇ ਤੇ ਇਹ ਸਾਰੇ ਹੀ ਕਲਾਕਾਰ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

0 Comments
0

You may also like