ਰਵਿੰਦਰ ਗਰੇਵਾਲ ਨੇ ਨਵੇਂ ਗੀਤ ‘ਜਵਾਨੀ 1984 ਤੋਂ 2021’ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ- ‘ਇਹ ਕੋਈ ਗੀਤ ਨਹੀਂ ਸਾਡੇ ਦਿਲਾਂ ਦੇ ਜਜ਼ਬਾਤ ਨੇ’
ਪੰਜਾਬੀ ਗਾਇਕ ਰਵਿੰਦਰ ਗਰੇਵਾਲ Ravinder Grewal ਜੋ ਕਿ ਬਹੁਤ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਇਹ ਗੀਤ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ।
ਰਵਿੰਦਰ ਗਰੇਵਾਲ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜਵਾਨੀ 1984 ਤੋਂ 2021 ...........ਬੜੇ ਰੰਗ ਦੇਖੇ ਆ ਪੰਜਾਬ ਨੇ ਇੰਨ੍ਹਾ ਸਾਲਾਂ 'ਚ .....ਇਹ ਕੋਈ ਗੀਤ ਨਹੀਂ ਸਾਡੇ ਦਿਲਾਂ ਦੇ ਜਜ਼ਬਾਤ ਨੇ ਜੋ ਸਭ ਨੂੰ ਆਪਣੇ ਲੱਗਣਗੇ ....ਜਲਦੀ ਲੈ ਕੇ ਆ ਰਹੇ ਹਾਂ??’ । ਗੀਤ ਦੇ ਪੋਸਟਰ ਉੱਤੇ ਰਵਿੰਦਰ ਗਰੇਵਾਲ ਦੀ ਦੇਸੀ ਲੁੱਕ ਦੇਖਣ ਨੂੰ ਮਿਲ ਰਹੀ ਹੈ ਤੇ ਅੱਖਾਂ ‘ਚ ਘਟਿਆ ਸਿਸਟਮ ਨੂੰ ਲੈ ਕੇ ਗੁੱਸਾ ਨਜ਼ਰ ਆ ਰਿਹਾ ਹੈ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪੋ ਆਪਣੀ ਰਾਏ ਦੇ ਰਹੇ ਨੇ।
ਜੀ ਹਾਂ ਦੇਸ਼ ਦਾ ਕਿਸਾਨ 9 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੂੰ । ਪਰ ਕੇਂਦਰ ਸਰਕਾਰ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਕੱਢ ਪਾ ਰਹੀ ਹੈ। ਸਗੋਂ ਸਰਕਾਰ ਹੰਕਾਰਪੁਣੇ ਦਾ ਮੁਜ਼ਾਹਰਾ ਕਰਦੇ ਹੋਏ ਕਿਸਾਨਾਂ ਨੂੰ ਤੰਗ ਕਰ ਰਹੀ ਹੈ। ਦੱਸ ਦਈਏ ਰਵਿੰਦਰ ਗਰੇਵਾਲ ਵੀ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।
View this post on Instagram