
Miss Universe From US: 71ਵਾਂ ਮਿਸ ਯੂਨੀਵਰਸ ਮੁਕਾਬਲਾ ਅਮਰੀਕਾ ਦੇ ਲੁਈਸਿਆਨਾ ਰਾਜ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਮਿਸ ਯੂਨੀਵਰਸ 2022 ਸੁੰਦਰਤਾ ਮੁਕਾਬਲੇ ਦੀ ਘੋਸ਼ਣਾ ਹੋ ਚੁੱਕੀ ਹੈ ਅਤੇ ਇਹ ਖਿਤਾਬ ਅਮਰੀਕਾ ਦੇ R'Bonney Gabriel ਨੇ ਜਿੱਤ ਲਿਆ ਹੈ। ਦੁਨੀਆ ਭਰ ਦੇ 84 ਪ੍ਰਤੀਯੋਗੀਆਂ ਨੂੰ ਹਰਾਉਣ ਤੋਂ ਬਾਅਦ ਇਹ ਤਾਜ ਆਰ ਬੋਨ ਗੈਬਰੀਅਲ ਦੇ ਸਿਰ 'ਤੇ ਸੱਜਿਆ ਹੈ।
ਹੋਰ ਪੜ੍ਹੋ : ਜੌਰਡਨ ਸੰਧੂ ਵੀ ਮਨਾ ਰਹੇ ਨੇ ਵਿਆਹ ਦੀ ਪਹਿਲੀ ਲੋਹੜੀ, ਬੰਟੀ ਬੈਂਸ ਦੀ ਪਤਨੀ ਨੇ ਕਿਊਟ ਜਿਹਾ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਦੱਸ ਦਈਏ ਕਿ ਵੈਨੇਜ਼ੁਏਲਾ ਦੀ ਅਮਾਂਡਾ ਡੁਡਾਮੇਲ ਨਿਊਮੈਨ, ਅਮਰੀਕਾ ਦੀ ਆਰ ਬੋਨੇ ਗੈਬਰੀਅਲ ਅਤੇ ਡੋਮਿਨਿਕਨ ਰੀਪਬਲਿਕ ਦੀ ਐਂਡਰੀਆ ਮਾਰਟੀਨੇਜ਼ ਟਾਪ 3 ਵਿੱਚ ਪਹੁੰਚੀਆਂ ਹਨ। ਦੂਜੇ ਪਾਸੇ ਭਾਰਤ ਵੱਲੋਂ ਦਿਵਿਤਾ ਰਾਏ ਮੈਦਾਨ ਵਿੱਚ ਸੀ, ਜਿਸ ਨੇ ਟਾਪ 16 ਵਿੱਚ ਥਾਂ ਬਣਾਈ ਪਰ ਉਹ ਟਾਪ 5 ਵਿੱਚ ਥਾਂ ਨਹੀਂ ਬਣਾ ਸਕੀ।

ਦੱਸ ਦੇਈਏ ਕਿ ਇਸ ਵਾਰ ਮਿਸ ਯੂਨੀਵਰਸ ਦਾ ਤਾਜ ਵੀ ਬਹੁਤ ਖਾਸ ਹੈ। ਇਸ ਵਾਰ ਮਿਸ ਯੂਨੀਵਰਸ ਦੇ ਪਹਿਨੇ ਜਾਣ ਵਾਲੇ ਤਾਜ ਦਾ ਨਾਂ 'ਫੋਰਸ ਫਾਰ ਗੁੱਡ' ਰੱਖਿਆ ਗਿਆ ਹੈ। ਇਹ ਮੌਆਵਾਦ ਕੰਪਨੀ ਦੁਆਰਾ ਬਣਾਇਆ ਗਿਆ ਹੈ। ਇਹ ਤਾਜ ਦਰਸਾਉਂਦਾ ਹੈ ਕਿ ਔਰਤਾਂ ਨੇ ਜੋ ਭਵਿੱਖ ਸਿਰਜਿਆ ਹੈ ਉਹ ਸੰਭਾਵਨਾਵਾਂ ਦੀ ਸੀਮਾ ਤੋਂ ਬਾਹਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਕੀਮਤ 6 ਮਿਲੀਅਨ ਡਾਲਰ ਯਾਨੀ ਕਰੀਬ 49 ਕਰੋੜ ਰੁਪਏ ਹੈ।

ਉੱਧਰ ਗੱਲ ਕਰੀਏ ਦਿਵਿਤਾ ਰਾਏ ਦੀ ਤਾਂ ਉਹ ਪੇਸ਼ੇ ਤੋਂ ਇੱਕ ਆਰਕੀਟੈਕਟ ਅਤੇ ਮਾਡਲ ਹੈ। ਸਾਲ 2022 ਵਿੱਚ, ਉਸਨੂੰ ਮਿਸ ਯੂਨੀਵਰਸ ਇੰਡੀਆ ਦਾ ਤਾਜ ਪਹਿਨਾਇਆ ਗਿਆ ਅਤੇ ਇਸ ਤੋਂ ਬਾਅਦ ਉਹ ਮਿਸ ਯੂਨੀਵਰਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਮੈਦਾਨ ਵਿੱਚ ਉਤਰੀ। ਦਿਵਿਤਾ ਰਾਏ ਨੂੰ ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਨੇ ਮਿਸ ਦਿਵਾ ਯੂਨੀਵਰਸ 2022 ਦਾ ਤਾਜ ਪਹਿਨਾਇਆ ਸੀ। ਦੱਸ ਦਈਏ ਪਿਛਲੇ ਸਾਲ ਮਿਸ ਯੂਨੀਵਰਸ ਦਾ ਤਾਜ਼ ਇੰਡੀਆ ਦੀ ਝੋਲੀ ਪਿਆ ਸੀ।
View this post on Instagram