ਜ਼ਿੰਦਗੀ ਦੇ ਆਖਰੀ ਦਿਨਾਂ 'ਚ ਹਸਪਤਾਲ 'ਚ ਲੇਟੇ ਲੇਟੇ ਕਈ ਫ਼ਿਲਮਾਂ ਦੇ ਗਾਣੇ ਤਿਆਰ ਕਰ ਦਿੱਤੇ ਸਨ ਆਰ ਡੀ ਬਰਮਨ ਨੇ

Written by  Rupinder Kaler   |  June 27th 2019 12:40 PM  |  Updated: June 27th 2019 12:40 PM

ਜ਼ਿੰਦਗੀ ਦੇ ਆਖਰੀ ਦਿਨਾਂ 'ਚ ਹਸਪਤਾਲ 'ਚ ਲੇਟੇ ਲੇਟੇ ਕਈ ਫ਼ਿਲਮਾਂ ਦੇ ਗਾਣੇ ਤਿਆਰ ਕਰ ਦਿੱਤੇ ਸਨ ਆਰ ਡੀ ਬਰਮਨ ਨੇ

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਆਰ ਡੀ ਬਰਮਨ ਨੇ ਆਪਣੇ ਸੰਗੀਤ ਨਾਲ ਭਾਰਤੀ ਸੰਗੀਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਸੀ । ਪੰਚਮ ਦਾਅ ਦੇ ਨਾਂਅ ਨਾਲ ਮਸ਼ਹੂਰ ਆਰ ਡੀ ਬਰਮਨ ਨੇ ਲਗਾਤਾਰ ਤਿੰਨ ਦਹਾਕੇ ਆਪਣੇ ਸੰਗੀਤ ਦੇ ਨਾਲ ਬਾਲੀਵੁੱਡ ਤੇ ਰਾਜ ਕੀਤਾ ਹੈ ਤੇ ੩੩੧ ਫ਼ਿਲਮਾਂ ਨੂੰ ਆਪਣੇ ਸੰਗੀਤ ਦੇ ਨਾਲ ਸਜ਼ਾਇਆ ਹੈ । ਇਸ ਆਰਟੀਕਲ ਵਿੱਚ ਉਹਾਨੂੰ ਉਹਨਾਂ ਦੇ ਜੀਵਨ ਨਾਲ ਸਬੰਧਤ ਕੁਝ ਅਣਸੁਣੀਆਂ ਕਹਾਣੀਆਂ ਦੱਸਾਂਗੇ । ਇਸ ਮਹਾਨ ਸੰਗੀਤਕਾਰ ਦਾ ਪੂਰਾ ਨਾਂ ਰਾਹੁਲ ਦੇਵ ਬਰਮਨ ਸੀ । 27  ਜੂਨ 1939 ਵਿੱਚ ਜਨਮੇ ਰਾਹੁਲ ਤ੍ਰਿਪੁਰਾ ਦੇ ਰਾਜਸੀ ਖ਼ਾਨਦਾਨ ਨਾਲ ਸਬੰਧ ਰੱਖਦੇ ਸਨ ।

RD-Burman RD-Burman

ਉਹਨਾਂ ਦੇ ਪਿਤਾ ਸਚਿਨ ਦੇਵ ਬਰਮਨ ਵੀ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਨ ਜਦੋਂ ਕਿ ਉਹਨਾਂ ਦੀ ਮਾਂ ਮੀਰਾ ਦੇਵ ਬਰਮਨ ਇੱਕ ਮਸ਼ਹੂਰ ਗੀਤਕਾਰ ਸੀ । ਉਹਨਾਂ ਦੇ ਦਾਦਾ ਨਾਬਾਦੀਪਚੰਦਰ ਦੇਵ ਬਰਮਨ ਤ੍ਰਿਪੁਰਾ ਦੇ ਰਾਜ ਕੁਮਾਰ ਸਨ ਜਦੋਂ ਕਿ ਉਹਨਾਂ ਦੀ ਦਾਦੀ ਮਣੀਪੁਰ ਦੀ ਰਾਜ ਕੁਮਾਰੀ ਸੀ । ਆਰ ਡੀ ਬਰਮਨ ਦਾ ਨਾਂਅ ਰਾਹੁਲ ਦੇਵ ਤੋਂ ਪੰਚਮ ਹੋਣ ਦੇ ਪਿੱਛੇ ਵੀ ਇੱਕ ਕਹਾਣੀ ਹੈ । ਛੋਟੇ ਹੁੰਦੇ ਜਦੋਂ ਉਹ ਰੋਂਦੇ ਹੁੰਦੇ ਸਨ ਤਾਂ ਉਹਨਾਂ ਦੀ ਰੋਣ ਦੀ ਅਵਾਜ਼ ਸ਼ਾਸਤਰੀ ਸੰਗੀਤ ਦੇ ਪੰਜਵੇਂ ਸਰਗਮ 'ਪ' ਦੀ ਤਰ੍ਹਾਂ ਹੁੰਦੀ ਸੀ ਇਸ ਕਰਕੇ ਉਹਨਾਂ ਦੀ ਨਾਨੀ ਨੇ ਉਹਨਾਂ ਦਾ ਨਾਂ ਪੰਚਮ ਰੱਖ ਦਿੱਤਾ ।

RD-Burman-with-SD-Burman RD-Burman-with-SD-Burman

ਰਾਹੁਲ ਦੇਵ ਬਰਮਨ ਦੀ ਸ਼ੁਰੂਆਤੀ ਪੜ੍ਹਾਈ ਬੰਗਾਲ ਵਿੱਚ ਹੋਈ ਸੀ । ਉਹਨਾਂ ਨੇ ਪਹਿਲਾ ਗਾਣਾ 'ਏ ਮੇਰੀ ਟੋਪੀ ਪਲਟ ਕੇ ਆ' ਨੌ ਸਾਲ ਦੀ ਉਮਰ ਵਿੱਚ ਤਿਆਰ ਕਰ ਲਿਆ ਸੀ । ਇਸ ਗਾਣੇ ਨੂੰ ਪੰਚਮ ਦਾ ਦੇ ਪਿਤਾ ਨੇ ਫ਼ਿਲਮ 'ਫੰਟੂਸ਼' ਵਿੱਚ ਸ਼ਾਮਿਲ ਕੀਤਾ ਸੀ । ਕਿਹਾ ਜਾਂਦਾ ਹੈ ਕਿ 'ਸਰ ਜੋ ਤੇਰਾ ਚਕਰਾਏ ਯਾ ਦਿਲ ਡੂਬਾ ਜਾਏ' ਗਾਣੇ ਦੀ ਧੁਨ ਪੰਚਮ ਦਾ ਨੇ ਬਚਪਨ ਵਿੱਚ ਹੀ ਤਿਆਰ ਕਰ ਲਈ ਸੀ । ਇਸ ਗਾਣੇ ਨੂੰ ਗੁਰਦੱਤ ਦੀ ਫ਼ਿਲਮ ਪਿਆਸਾ ਵਿੱਚ ਸ਼ਾਮਿਲ ਕੀਤਾ ਗਿਆ ਸੀ ।

R D burman R D burman

ਆਰ ਡੀ ਬਰਮਨ ਨੂੰ ਸੰਗੀਤਕਾਰ ਦੇ ਰੂਪ ਵਿੱਚ ਪਹਿਲਾ ਮੌਕਾ ਫ਼ਿਲਮ 'ਰਾਜ਼' ਨਾਲ ਮਿਲਿਆ ਪਰ ਇਹ ਫ਼ਿਲਮ ਕਿਸੇ ਕਾਰਨ ਕਰਕੇ ਪੂਰੀ ਨਹੀਂ ਹੋ ਸਕੀ । ਇਸ ਫ਼ਿਲਮ ਤੋਂ ਬਾਅਦ ਆਰ ਡੀ ਬਰਮਨ ਨੇ ਗੀਤਾ ਦੱਤ ਤੇ ਆਸ਼ਾ ਭਂੋਸਲੇ ਦੇ ਦੋ ਗਾਣਿਆਂ ਦਾ ਸੰਗੀਤ ਤਿਆਰ ਕੀਤਾ । ਇਸ ਸਭ ਦੇ ਚਲਦੇ ਇੱਕ ਦਿਨ ਕਮੇਡੀਅਨ ਮਹਿਮੂਦ ਦੀ ਨਜ਼ਰ ਆਰ ਡੀ ਬਰਮਨ ਤੇ ਪਈ ਮਹਿਮੂਦ ਨੂੰ ਉਹਨਾਂ ਦਾ ਤਬਲਾ ਵਜਾਉਣਾ ਬਹੁਤ ਪਸੰਦ ਆਇਆ ਤੇ ਉਹਨਾਂ ਨੇ ਫ਼ਿਲਮ ਛੋਟੇ ਨਵਾਬ ਲਈ ਬਤੌਰ ਸੰਗੀਤਕਾਰ ਸਾਈਨ  ਕੀਤਾ ।

https://www.youtube.com/watch?v=_kJbgZEuz5k

1970  ਵਿੱਚ ਰਿਲੀਜ਼ ਹੋਈ ਫ਼ਿਲਮ 'ਹਰੇ ਰਾਮਾ ਰਹੇ ਕ੍ਰਿਸ਼ਨਾ' ਦੇ ਗਾਣੇ ਨੂੰ ਸੰਗੀਤ ਆਰ ਡੀ ਬਰਮਨ ਨੇ ਦਿੱਤਾ ਸੀ । ਇਹ ਗਾਣਾ ਏਨਾਂ ਮਸ਼ਹੂਰ ਹੋਇਆ ਕਿ ਦੇਵ ਆਨੰਦ ਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਗਾਣਾ ਪੂਰੀ ਫ਼ਿਲਮ ਤੇ ਹਾਵੀ ਹੋ ਜਾਵੇਗਾ, ਇਸ ਲਈ ਇਸ ਗਾਣੇ ਦੇ ਕੁਝ ਹਿੱਸੇ ਨੂੰ ਕੱਟ ਦਿੱਤਾ ਗਿਆ ਇਹ ਗਾਣਾ ਅੱਜ ਵੀ ਬਹੁਤ ਮਸ਼ਹੂਰ ਹੈ ।

https://www.youtube.com/watch?v=xKU4q0JELTQ

ਆਰ ਡੀ ਬਰਮਨ ਨੇ ਰੀਤਾ ਪਟੇਲ ਨਾਲ ਵਿਆਹ ਕੀਤਾ ਸੀ , ਪਰ ਇਹ ਵਿਆਹ ਜ਼ਿਆਦਾ ਚਿਰ ਚੱਲ ਨਹੀਂ ਸਕਿਆ । ਇਸ ਤੋਂ ਬਾਅਦ ਆਰ ਡੀ ਬਰਮਨ ਪਰੇਸ਼ਾਨ ਰਹਿਣ ਲੱਗ ਗਏ ਸਨ ।ਆਰ ਡੀ ਬਰਮਨ ਨੇ ਪਰਿਚਯ ਫ਼ਿਲਮ ਦਾ ਗਾਣਾ ਮੁਸਾਫ਼ਿਰ ਹੂ ਯਾਰੋ ਬਣਾਇਆ । ਇਸ ਤੋਂ ਬਾਅਦ ਉਹਨਾਂ ਨੇ ਆਸ਼ਾ ਭਂੋਸਲੇ ਨਾਲ ਵਿਆਹ ਕਰ ਲਿਆ ਪਰ ਇਸ ਵਿਆਹ ਨੂੰ ਵੀ ਕਿਸੇ ਦੀ ਨਜ਼ਰ ਲੱਗ ਗਈ ਤੇ ਦੋਵੇ ਵੱਖ ਰਹਿਣ ਲੱਗ ਗਏ । 80 ਦੇ ਦਹਾਕੇ ਦੇ ਅੰਤ ਵਿੱਚ ਬਾਲੀਵੁੱਡ ਵਿੱਚ ਭੱਪੀ ਲਹਿਰੀ ਸਮੇਤ ਕਈ ਮਿਊਜ਼ਿਕ ਕੰਪੋਜ਼ਰ ਆ ਗਏ ਸਨ ।

R D burman R D burman

ਇਸੇ ਦੌਰਾਨ ਆਰ ਡੀ ਬਰਮਨ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਨੂੰ ਇਲਾਜ਼ ਲਈ ਇੰਗਲੈਂਡ ਲਿਜਾਇਆ ਗਿਆ । ਹਸਪਤਾਲ ਵਿੱਚ ਇਲਾਜ਼ ਕਰਵਾਉਂਦੇ ਹੋਏ ਵੀ ਉਹ ਸੰਗੀਤ ਦੀ ਸੇਵਾ ਕਰਦੇ ਰਹੇ ਤੇ ਉਹਨਾਂ ਨੇ ਹਸਪਤਾਲ ਵਿੱਚ ਹੀ ਕਈ ਫ਼ਿਲਮਾਂ ਦੇ ਗਾਣਿਆਂ ਦਾ ਸੰਗੀਤ ਤਿਆਰ ਕਰ ਦਿੱਤਾ ਸੀ । ਇਸੇ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network