ਕੌਫੀ ਪੀਣ ਦੇ ਇਹ ਹਨ ਲਾਭ, ਤਣਾਅ ਅਤੇ ਹੋਰ ਕਈ ਬਿਮਾਰੀਆਂ ਦੇ ਜੋਖਮ ਨੂੰ ਘਟਾਉਂਦਾ ਹੈ ਕੌਫੀ ਦਾ ਸੇਵਨ

written by Shaminder | September 05, 2020

ਆਮ ਵੇਖਣ ‘ਚ ਆਉਂਦਾ ਹੈ ਕਿ ਆਪਾਂ ਤਰੋ ਤਾਜ਼ਾ ਅਤੇ ਚੁਸਤ ਰਹਿਣ ਲਈ ਚਾਹ ਜਾਂ ਕੌਫੀ ਦਾ ਸਹਾਰਾ ਲੈਂਦੇ ਹਾਂ । ਪਰ ਕਈ ਵਾਰ ਲੋਕ ਕੌਫੀ ਦੀ ਵਰਤੋਂ ਜ਼ਰੂਰਤ ਤੋਂ ਜ਼ਿਆਦਾ ਕਰ ਲੈਂਦੇ ਹਨ । ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਅੱਜ ਅਸੀਂ ਤੁਹਾਨੂੰ ਕੌਫੀ ਦੇ ਫਾਇਦੇ ਬਾਰੇ ਦੱਸਾਂਗੇ । ਕੌਫੀ ਪੀਣ ਨਾਲ ਅਸੀਂ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਅਤੇ ਇਹ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ‘ਚ ਮਦਦਗਾਰ ਸਾਬਿਤ ਹੁੰਦੀ ਹੈ ।

ਹੋਰ ਵੇਖੋ : ਘੜੇ ਦੇ ਪਾਣੀ ਦੇ ਫਾਇਦੇ ਸੁਣ ਲਵੋਗੇ ਤਾਂ ਫਰਿਜ ਨੂੰ ਕਹਿ ਦਿਓਗੇ ਬਾਏ ਬਾਏ

drink-coffee-191101 drink-coffee-191101

ਕਿਉਂਕਿ ਇਸ ‘ਚ ਕੈਫੀਨ ਪਾਈ ਜਾਂਦੀ ਹੈ । ਇਸ ਦੇ ਨਾਲ ਹੀ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਲਈ ਵੀ ਇਹ ਫਾਇਦੇਮੰਦ ਸਾਬਿਤ ਹੋ ਸਕਦੀ ਹੈ । ਇਸ ‘ਚ ਮੌਜੂਦ ਕੈਫੀਨ ਤੱਤ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ । ਜੇ ਤੁਸੀਂ ਰੈਗੁਲਰ ਕੌਫੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਦਾ ਸੇਵਨ ਕਰਨਾ ਟਾਈਪ-2 ਡਾਈਬਿਟੀਜ਼ ਦੇ ਜੋਖਮ ਨੂੰ ਘਟਾ ਸਕਦਾ ਹੈ । ਮਾਹਿਰਾਂ ਦਾ ਵੀ ਇਹ ਕਹਿਣਾ ਹੈ ਕਿ ਕੌਫੀ ‘ਚ ਮੌਜੂਦ ਕੈਫੀਨ ਤਣਾਅ ਨੂੰ ਘਟਾਉਣ ‘ਚ ਵੀ ਮਦਦਗਾਰ ਸਾਬਿਤ ਹੁੰਦੀ ਹੈ ।

ਮਾਹਰ ਮੰਨਦੇ ਹਨ ਕਿ ਕੈਫੀਨ ਤਣਾਅ ਨੂੰ ਘਟਾਉਣ 'ਚ ਸਕਾਰਾਤਮਕ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਇਸ ਦੇ ਸੇਵਨ ਨਾਲ ਐਲਫਾ-ਐਮੀਲੇਜ (ਐਸਏਏ) ਨਾਂ ਦਾ ਪਾਚਕ ਵਾਧਾ ਹੋ ਸਕਦਾ ਹੈ। ਕੈਫੀਨ ਦੀਆਂ ਇਹ ਵਿਸ਼ੇਸ਼ਤਾਵਾਂ ਤਣਾਅ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।

You may also like