ਕੀ ਕਦੇ ਤੁਸੀਂ ਵੀ ਬਚਪਨ 'ਚ ਖੇਡੀ ਹੈ ਇਹ ਖੇਡ,ਕੀ ਹੈ ਇਸ ਖੇਡ ਦਾ ਨਾਂਅ

written by Shaminder | March 23, 2019

ਕੋਈ ਸਮਾਂ ਸੀ ਜਦੋਂ ਪਿੰਡਾਂ 'ਚ ਬੱਚੇ ਮਿੱਟੀ 'ਚ ਖੇਡਦੇ ਸਨ । ਬਾਲਪਣ ਦੀਆਂ  ਉਹ ਖੇਡਾਂ ਅੱਜ ਵੀ ਯਾਦ ਆਉਂਦੀਆਂ ਨੇ ਤਾਂ ਦਿਲ ਮੁੜ ਤੋਂ ਬਚਪਨ 'ਚ ਚਲਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਖੇਡ ਭੰਡਾ ਭੰਡਾਰੀਆ ਬਾਰੇ।ਇਸ ਖੇਡ 'ਚ ਸਭ ਤੋਂ ਪਹਿਲਾਂ ਦਾਈ ਦਿੱਤੀ ਜਾਂਦੀ ਸੀ,ਜਿਸ ਤੋਂ ਬਾਅਦ ਜਿਸ ਦੇ ਸਿਰ ਵਾਰੀ ਆਉਂਦੀ ਸੀ,ਉਹ ਥੱਲੇ ਬੈਠ ਜਾਂਦਾ ਸੀ ਅਤੇ ਇਸ ਖੇਡ 'ਚ ਹਿੱਸਾ ਲੈਣ ਆਏ ਬੱਚੇ ਆਪੋ ਆਪਣੀਆਂ ਬੰਦ ਮੁੱਠੀਆਂ ਵਾਰੀ ਦੇਣ ਵਾਲੇ ਬੱਚੇ ਦੇ ਸਿਰ 'ਤੇ ਰੱਖਦੇ ਸਨ। ਹੋਰ ਵੇਖੋ: ਗਾਇਕ ਲਾਭ ਜੰਜੂਆ ਨੂੰ ਇਸ ਸੰਗੀਤਕਾਰ ਨੇ ਬਾਲੀਵੁੱਡ ‘ਚ ਦਿੱਤਾ ਸੀ ਬਰੇਕ, ਜਾਣੋਂ ਪੂਰੀ ਕਹਾਣੀ

bhanda bhadaria bhanda bhadaria
ਇਸ ਖੇਡ 'ਚ ਭਾਗ ਲੈਣ ਵਾਲੇ  ਸਾਰੇ ਬੱਚੇ ਇੱਕਠੇ ਹੋ ਕੇ ਇੱਕ ਬੱਚੇ ਦੇ ਉੱਤੇ ਆਪੋ ਆਪਣੀਆਂ ਮੁੱਠੀਆਂ ਰੱਖਦੇ ਨੇ ।ਸਾਰੇ ਬੱਚੇ ਬੋਲਦੇ ਹੋਏ ਕਹਿੰਦੇ ਨੇ "ਭੰਡਾ ਭੰਡਾਰੀਆ ਕਿੰਨਾ ਕੁ ਭਾਰ,ਜਦਕਿ ਥੱਲੇ ਬੈਠਾ ਬੱਚਾ ਬੋਲਦਾ ਹੈ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ । ਇਸ ਤਰ੍ਹਾਂ ਇੱਕ ਇੱਕ ਬੱਚਾ ਆਪਣੀ ਇੱਕ-ਇੱਕ ਮੁੱਠੀ ਚੁੱਕ ਲੈਂਦਾ ਹੈ ਅਤੇ ਦੂਜਾ ਬੱਚਾ ਆਪਣੀ ਇੱਕ ਮੁੱਠੀ ਰੱਖ ਲੈਂਦਾ ਹੈ ।
bhanda bhadaria bhanda bhadaria
ਇੱਕ ਦੂਜੇ ਨੂੰ ਇਸੇ ਤਰ੍ਹਾਂ ਆਪੋ ਆਪਣੀ ਮੁੱਠੀ ਚੁੱਕਦੇ ਨੇ ਅਤੇ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਨੇ ਤਾਂ ਸਾਰੇ ਬੱਚੇ ਭੱਜ ਜਾਂਦੇ ਨੇ ਅਤੇ ਥੱਲੇ ਬੈਠਣ ਵਾਲਾ ਬੱਚਾ ਛੂੰਹਦਾ ਹੈ । ਜਿਸ ਵੀ ਬੱਚੇ ਨੂੰ ਉਹ ਬੱਚਾ ਛੂਹ ਲੈਂਦਾ ਹੈ ਤਾਂ ਉਸ ਨੂੰ ਆਪਣੀ ਵਾਰੀ ਦੇਣੀ ਪੈ ਜਾਂਦੀ ਹੈ ਅਤੇ ਇੰਝ ਵਾਰੋ ਵਾਰੀ ਇਹ ਨਿਰੰਤਰ ਚੱਲਦੀ ਰਹਿੰਦੀ ਹੈ ।

0 Comments
0

You may also like