ਗਾਇਕ ਆਰ ਨੇਤ ਨੇ ਬਚਪਨ ਵਿੱਚ ਖੋਲ ਦਿੱਤਾ ਸੀ ਇਹ ਵੱਡਾ ਰਾਜ਼

written by Rupinder Kaler | January 11, 2020

ਗਾਇਕ ਆਰ ਨੇਤ ਤੇ ਤਨਿਕਸ਼ ਕੌਰ ਦਾ ਨਵਾਂ ਗਾਣਾ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ‘Regret’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ’ਤੇ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਆਰ ਨੇਤ ਨੇ ਇਸ ਗਾਣੇ ਵਿੱਚ ਉਸ ਮੁੰਡੇ ਕੁੜੀ ਦੀ ਨੋਕ ਝੋਕ ਨੂੰ ਬਿਆਨ ਕੀਤਾ ਹੈ । ਜਿਹੜੇ ਬਚਪਨ ਦੇ ਦੋਸਤ ਸਨ ਪਰ ਸਮੇਂ ਨੇ ਉਹਨਾਂ ਨੂੰ ਇੱਕ ਦੂਜੇ ਤੋਂ ਵਿਛੋੜ ਦਿੱਤਾ । https://www.instagram.com/p/B6CvMjel6sG/ ਆਰ ਨੇਤ ਤੇ ਤਨਿਕਸ਼ ਕੌਰ ਨੇ ਇਸ ਨੋਕ ਝੋਕ ਨੂੰ ਆਪਣੀ ਆਵਾਜ਼ ਨਾਲ ਬਾਖੂਬੀ ਪੇਸ਼ ਕੀਤਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ, ਮਿਊਜ਼ਿਕ ਗੁਰ ਸਿੱਧੂ ਨੇ ਤਿਆਰ ਕੀਤਾ ਹੈ । https://www.instagram.com/p/B7KpsziFvEz/ ਗੀਤ ਦੀ ਵੀਡੀਓ ਦਾ ਫ਼ਿਲਮਾਂਕਣ ਫਰੇਮ ਸਿੰਘ ਦੇ ਨਿਰਦੇਸ਼ਨ ਹੇਠ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਰ ਨੇਤ ਦਾ ਗਾਣਾ ‘ਰੀਲਾਂ ਵਾਲਾ ਡੈੱਕ’ ਰਿਲੀਜ਼ ਹੋਇਆ ਸੀ । ਇਸ ਗਾਣੇ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । https://www.instagram.com/p/B3Bm51Eliqj/

0 Comments
0

You may also like