ਅਦਾਕਾਰਾ ਰੇਖਾ ਦੇ ਪਤੀ ਮੁਕੇਸ਼ ਨੇ ਉਸ ਦੇ ਦੁਪੱਟੇ ਨਾਲ ਹੀ ਲਿਆ ਸੀ ਫਾਹਾ, ਇਸ ਵਜ੍ਹਾ ਕਰਕੇ ਕੀਤੀ ਸੀ ਖੁਦਕੁਸ਼ੀ

Written by  Rupinder Kaler   |  July 11th 2020 05:00 PM  |  Updated: July 11th 2020 05:00 PM

ਅਦਾਕਾਰਾ ਰੇਖਾ ਦੇ ਪਤੀ ਮੁਕੇਸ਼ ਨੇ ਉਸ ਦੇ ਦੁਪੱਟੇ ਨਾਲ ਹੀ ਲਿਆ ਸੀ ਫਾਹਾ, ਇਸ ਵਜ੍ਹਾ ਕਰਕੇ ਕੀਤੀ ਸੀ ਖੁਦਕੁਸ਼ੀ

ਅਦਾਕਾਰਾ ਰੇਖਾ ਦੀ ਪੂਰੀ ਜ਼ਿੰਦਗੀ ਕਿਸੇ ਪਹੇਲੀ ਤੋਂ ਘੱਟ ਨਹੀਂ । ਰੇਖਾ ਨੇ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੇ ਪਰਦੇ ਪਾਏ ਹੋਏ ਹਨ ਕਿ ਕੋਈ ਨਹੀਂ ਜਾਣਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ । ਰੇਖਾ ਦੀ ਮਾਂਗ ਵਿੱਚ ਸੰਦੂਰ ਵੀ ਕਿਸੇ ਪਹੇਲੀ ਤੋਂ ਘੱਟ ਨਹੀ ਹੈ । ਕਿਉਂਕਿ ਕੋਈ ਨਹੀਂ ਜਾਣਦਾ ਕਿ ਉਹ ਕਿਸ ਦੇ ਨਾਂਅ ਦਾ ਸੰਦੂਰ ਭਰਦੀ ਹੈ । ਅਸਲ ਜ਼ਿੰਦਗੀ ਵਿੱਚ ਰੇਖਾ ਸੁਹਾਗਣ ਨਹੀਂ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਕਈ ਲੋਕ ਆਏ ਪਰ ਉਹਨਾਂ ਨੂੰ ਜੀਵਨ ਸਾਥੀ ਨਹੀਂ ਮਿਲਿਆ । 1990 ਵਿੱਚ ਰੇਖਾ ਨੇ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਵਿਆਹ ਕੀਤਾ ਸੀ ।

ਮੁਕੇਸ਼ ਨੂੰ ਹਮੇਸ਼ਾ ਲਾਈਮ ਲਾਈਟ ਵਿੱਚ ਰਹਿਣਾ ਪਸੰਦ ਸੀ । ਮੁਕੇਸ਼ ਰੇਖਾ ਦੇ ਵੀ ਫੈਨ ਸਨ । ਰੇਖਾ ਤੇ ਮੁਕੇਸ਼ ਨੂੰ ਮਿਲਾਉਣ ਦਾ ਸਿਹਰਾ ਫੈਸ਼ਨ ਡਿਜਾਈਨਰ ਬੀਨਾ ਰਮਾਨੀ ਨੂੰ ਜਾਂਦਾ ਹੈ । ਰੇਖਾ ਤੇ ਮੁਕੇਸ਼ ਨੇ ਕੁਝ ਮੁਲਾਕਾਤਾਂ ਤੋਂ ਬਾਅਦ ਵਿਆਹ ਕਰ ਲਿਆ ਸੀ । ਹਨੀਮੂਨ ਦੇ ਦੌਰਾਨ ਰੇਖਾ ਨੂੰ ਪਤਾ ਲੱਗਿਆ ਕਿ ਮੁਕੇਸ਼ ਨੇ ਉਹਨਾਂ ਤੋਂ ਕਈ ਰਾਜ਼ ਛੁਪਾਏ ਹਨ । ਇਸ ਦੌਰਾਨ ਰੇਖਾ ਦੇ ਸਾਹਮਣੇ ਇਹ ਰਾਜ਼ ਖੁੱਲਿਆ ਕਿ ਮੁਕੇਸ਼ ਡਿਪਰੈਸ਼ਨ ਦਾ ਸ਼ਿਕਾਰ ਹਨ ਤੇ ਉਹ ਇਸ ਦਾ ਇਲਾਜ਼ ਕਰਵਾ ਰਹੇ ਹਨ ।

ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਣ ਕੇ ਰੇਖਾ ਟੁੱਟ ਗਈ ਤੇ ਮੁੰਬਈ ਆ ਕੇ ਫ਼ਿਲਮਾਂ ਕਰਨ ਲੱਗੀ । ਮੁਕੇਸ਼ ਅਕਰਸ ਰੇਖਾ ਤੇ ਦਬਾਅ ਬਣਾਉਂਦੇ ਸਨ ਕਿ ਉਹ ਫ਼ਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦੇਣ ਤੇ ਦਿੱਲੀ ਆ ਕੇ ਰਹਿਣ ।

ਮੁਕੇਸ਼ ਅਕਸਰ ਰੇਖਾ ਦੀਆਂ ਫ਼ਿਲਮਾਂ ਦੇ ਸੈੱਟ ਤੇ ਹੰਗਾਮਾ ਕਰਦੇ ਸਨ । ਕੁਝ ਚਿਰ ਬਾਅਦ ਰੇਖਾ ਨੇ ਉਸ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ । ਮੁਕੇਸ਼ ਰੇਖਾ ਨੂੰ ਤਲਾਕ ਨਹੀਂ ਦੇਣਾ ਚਾਹੁੰਦੇ ਸਨ । 2 ਅਕਤੂਬਰ 1990 ਵਿੱਚ ਮੁਕੇਸ਼ ਨੇ ਖੁਦ ਨੂੰ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਸੀ । ਹੈਰਾਨੀ ਦੀ ਗੱਲ ਇਹ ਹੈ ਕਿ ਮੁਕੇਸ਼ ਨੇ ਫਾਂਸੀ ਦਾ ਫਾਹਾ ਰੇਖਾ ਦੇ ਦੁਪੱਟੇ ਨੂੰ ਹੀ ਬਨਾਇਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network