Advertisment

ਅੱਜ ਹੈ ਬਾਲੀਵੁੱਡ ਅਦਾਕਾਰਾ ਰੇਖਾ ਦਾ ਜਨਮ ਦਿਨ, ਪਹਿਲੀ ਫ਼ਿਲਮ ’ਚ ਹੀ ਹੋਈ ਸੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ, ਇਸ ਅਦਾਕਾਰ ਨੇ ਕੀਤਾ ਸੀ ਧੱਕਾ

author-image
By Rupinder Kaler
New Update
ਅੱਜ ਹੈ ਬਾਲੀਵੁੱਡ ਅਦਾਕਾਰਾ ਰੇਖਾ ਦਾ ਜਨਮ ਦਿਨ, ਪਹਿਲੀ ਫ਼ਿਲਮ ’ਚ ਹੀ ਹੋਈ ਸੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ, ਇਸ ਅਦਾਕਾਰ ਨੇ ਕੀਤਾ ਸੀ ਧੱਕਾ
Advertisment
ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 10 ਅਕਤੂਬਰ 1954 ਵਿੱਚ ਚੇਨਈ ਵਿੱਚ ਹੋਇਆ ਸੀ । ਰੇਖਾ ਸਾਊਥ ਦੇ ਮਸ਼ਹੂਰ ਅਦਾਕਾਰ ਜੈਮਿਨੀ ਗਣੇਸ਼ਨ ਦੀ ਬੇਟੀ ਹੈ । ਰੇਖਾ ਦੀ ਮਾਂ ਪੁੱਸ਼ਪਾ ਵੱਲੀ ਵੀ ਇੱਕ ਅਦਾਕਾਰਾ ਸੀ । ਬਚਪਨ ਤੋਂ ਹੀ ਰੇਖਾ ਨੂੰ ਫ਼ਿਲਮੀ ਮਹੋਲ ਮਿਲਿਆ ਸੀ । ਰੇਖਾ ਦਾ ਫ਼ਿਲਮੀ ਸਫ਼ਰ 1966 ਵਿੱਚ ਸ਼ੁਰੂ ਹੋ ਗਿਆ ਸੀ । publive-image ਉਹਨਾਂ ਨੇ ਆਪਣੇ ਕਰੀਅਰ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ । ਉਹਨਾਂ ਨੇ ਆਪਣੀ ਅਸਲ ਜ਼ਿੰਦਗੀ ਵਿੱਚ ਕਈ ਹਾਦਸੇ ਦੇਖੇ ਹਨ । ਰੇਖਾ ਨੇ 50 ਸਾਲ ਦੇ ਕਰੀਅਰ ਵਿੱਚ 180 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ । ਜਿਨ੍ਹਾਂ ਵਿੱਚ ਬੀ ਗਰੇਡ ਦੀਆਂ ਫ਼ਿਲਮਾਂ ਵੀ ਸ਼ਾਮਿਲ ਹਨ । ਰੇਖਾ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਵਨ ਭਾਦੋ ਤੋਂ ਕੀਤੀ ਸੀ ।
Advertisment
publive-image   ਘਰ ਦੀ ਹਾਲਤ ਠੀਕ ਨਾ ਹੋਣ ਕਰਕੇ ਉਹਨਾਂ ਨੇ ਘੱਟ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਸ਼ੁਰੂਆਤੀ ਦਿਨਾਂ ਵਿੱਚ ਰੇਖਾ ਨੇ ਤਾਮਿਲ ਦੀਆਂ ਕੁਝ ਬੀ ਗਰੇਡ ਫ਼ਿਲਮਾਂ ਵਿੱਚ ਕੰਮ ਕੀਤਾ ਸੀ । ਬਾਲੀਵੁੱਡ ਵਿੱਚ ਰੇਖਾ ਨੇ ਕਾਮਸੂਤਰ ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਇਹ ਉਹ ਸਮਾਂ ਸੀ ਜਦੋਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਨੂੰ ਬਹੁਤ ਹੀ ਬੋਲਡ ਮੰਨਿਆ ਜਾਂਦਾ ਸੀ । publive-image ਪਰ ਰੇਖਾ ਨੇ ਇਹ ਸਾਫ ਕਰ ਦਿੱਤਾ ਕਿ ਉਹ ਹਰ ਤਰ੍ਹਾਂ ਦਾ ਕਿਰਦਾਰ ਕਰ ਸਕਦੀ ਹੈ । ਇਸ ਫ਼ਿਲਮੀ ਸਫ਼ਰ ਦੌਰਾਨ ਰੇਖਾ ਨੂੰ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਦੌਰਾਨ ਸਰੀਰਕ ਸ਼ੋਸ਼ਣ ਦਾ ਵੀ ਸਾਹਮਣਾ ਕਰਨਾ ਪਿਆ । publive-image ਫ਼ਿਲਮ ਅੰਜਾਣਾ ਸਫ਼ਰ ਦੀ ਸ਼ੂਟਿੰਗ ਦੌਰਾਨ ਇੱਕ ਰੋਮਾਂਟਿਕ ਗਾਣੇ ਦੀ ਸ਼ੂਟਿੰਗ ਕੀਤੀ ਜਾਣੀ ਸੀ । ਜਿਵੇਂ ਹੀ ਡਾਇਰੈਕਟਰ ਨੇ ਐਕਸ਼ਨ ਕਿਹਾ ਤਾਂ ਲੀਡ ਅਦਾਕਾਰ ਬਿਸਵਜੀਤ ਨੇ ਰੇਖਾ ਨੂੰ ਕਿੱਸ ਕਰਨਾ ਸ਼ੁਰੂ ਕਰ ਦਿੱਤਾ, ਇਹ ਸਿਲਸਿਲਾ ਕਈ ਮਿੰਟ ਚਲਦਾ ਰਿਹਾ । ਇਹ ਘਟਨਾ ਕਈ ਅਖ਼ਬਾਰਾਂ ਦੀਆਂ ਸੁਰਖੀਆਂ ਬਣੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment