ਜਦੋਂ ਅਮਿਤਾਭ ਬੱਚਨ ਨੂੰ ਵੇਖ ਕੇ ਰੇਖਾ ਨੇ ਵੱਟਿਆ ਪਾਸਾ ,ਵੀਡਿਓ ਹੋਇਆ ਵਾਇਰਲ 

written by Shaminder | January 30, 2019

ਅਮਿਤਾਭ ਬੱਚਨ ਅਤੇ ਰੇਖਾ ਦਰਮਿਆਨ ਰਿਸ਼ਤਿਆਂ ਦੀ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ । ਜਦੋਂ ਦੋਵੇਂ ਇੱਕਠੇ ਕੰਮ ਕਰਦੇ ਸਨ ਤਾਂ ਦੋਨਾਂ ਦੀ ਕੈਮਿਸਟਰੀ ਵੇਖਣ ਵਾਲੀ ਹੁੰਦੀ ਸੀ ।ਪਰ ਹੁਣ ਦੀ ਗੱਲ ਕਰੀਏ ਤਾਂ ਇਹ ਦੋਵੇਂ ਕਦੇ ਇੱਕ ਫੰਕਸ਼ਨ 'ਚ ਪਹੁੰਚ ਜਾਂਦੇ ਹਨ ਤਾਂ  ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਹਨ । ਇਹੀ ਨਹੀਂ ਹਾਲ ਹੀ 'ਚ ਰੇਖਾ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ ।

ਹੋਰ ਵੇਖੋ :ਪਿਓ ਗਲਤੀਆਂ ਕਰਦਾ ਹੈ ਤਾਂ ਪੁੱਤਰ ਛੁਪਾਉਂਦਾ ਹੈ, ਬੱਬੂ ਮਾਨ ਨੇ ਕੀਤਾ ਖੁਲਾਸਾ, ਦੇਖੋ ਵੀਡਿਓ

https://www.instagram.com/p/BtNgo5BDQCK/?utm_source=ig_embed&utm_campaign=embed_video_watch_again

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਰੇਖਾ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚੇ ਸਨ । ਪਰ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਪਿੱਛੇ ਅਮਿਤਾਭ ਬੱਚਨ ਦਾ ਵੀਡਿਓ ਚੱਲ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੀ ਜਗ੍ਹਾ ਬਦਲ ਲਈ ਅਤੇ ਜੋ ਪ੍ਰਤੀਕਿਰਿਆ ਦਿੱਤੀ ਉਸ ਨੂੰ ਵੇਖ ਕੇ ਵੀ ਲੋਕ ਹੈਰਾਨ ਹੋ ਗਏ ।

ਹੋਰ ਵੇਖੋ:ਪਿਓ ਗਲਤੀਆਂ ਕਰਦਾ ਹੈ ਤਾਂ ਪੁੱਤਰ ਛੁਪਾਉਂਦਾ ਹੈ, ਬੱਬੂ ਮਾਨ ਨੇ ਕੀਤਾ ਖੁਲਾਸਾ, ਦੇਖੋ ਵੀਡਿਓ

rekha rekha

ਇਹ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ ,ਇਹ ਵੀਡਿਓ ਡੱਬੂ ਰਤਨਾਨੀ ਦੇ ਕੈਲੇਂਡਰ ਲਾਂਚ ਦਾ ਹੈ । ਜਿਸ 'ਚ ਰੇਖਾ ਪਹੁੰਚੀ ਹੋਈ ਸੀ ,ਪਰ ਜਿਉਂ ਹੀ ਰੇਖਾ ਸਟੇਜ 'ਤੇ ਆਈ ਤਾਂ ਫੋਟੋਗ੍ਰਾਫਰ ਫੋਟੋ ਖਿੱਚਣ ਲੱਗੇ ਤਾਂ ਇਸੇ ਦੌਰਾਨ ਫੋਟੋਗ੍ਰਾਫਰਸ ਨੇ ਰੇਖਾ ਨੂੰ ਇਸ਼ਾਰਾ ਕੀਤਾ ਕਿ ਤੁਸੀਂ ਅਮਿਤਾਭ ਬੱਚਨ ਦੀ ਤਸਵੀਰ ਦੇ ਕੋਲ ਖੜੇ ਹੋ ਤਾਂ ਰੇਖਾ ਨੇ ਨਾ ਸਿਰਫ ਉੱਥੋਂ ਹਟ ਗਈ ,ਬਲਕਿ ਵੱਖਰੀ ਥਾਂ 'ਤੇ ਜਾ ਕੇ ਖੜੀ ਹੋ ਗਈ ।ਰੇਖਾ ਦਾ ਅਮਿਤਾਭ ਬੱਚਨ ਪ੍ਰਤੀ ਇਹ ਪ੍ਰਤੀਕਰਮ ਵੇਖ ਕੇ ਸਭ ਹੈਰਾਨ ਹੋ ਗਏ ।

.

You may also like