‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦੀ ਇੱਕ ਵਾਰ ਫਿਰ ਬਦਲੀ ਗਈ ਰਿਲੀਜ਼ਿੰਗ ਡੇਟ

Written by  Rupinder Kaler   |  December 27th 2019 12:21 PM  |  Updated: December 27th 2019 12:22 PM

‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦੀ ਇੱਕ ਵਾਰ ਫਿਰ ਬਦਲੀ ਗਈ ਰਿਲੀਜ਼ਿੰਗ ਡੇਟ

ਕੁਝ ਫ਼ਿਲਮਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਹੜੀਆ ਲਗਾਤਾਰ ਸੁਰਖੀਆਂ ਵਿੱਚ ਬਣੀਆਂ ਰਹਿੰਦੀਆਂ ਹਨ । ਇਸੇ ਤਰ੍ਹਾਂ ਦੀ ਇੱਕ ਫ਼ਿਲਮ ਹੈ ‘ਸਹੁਰਿਆਂ ਦਾ ਪਿੰਡ ਆ ਗਿਆ’ । ਇਹ ਫ਼ਿਲਮ ਕਦੇ ਆਪਣੀ ਕਹਾਣੀ ਕਰਕੇ ਤੇ ਕਦੇ ਆਪਣੀ ਸਟਾਰ ਕਾਸਟ ਕਰਕੇ ਸੁਰਖੀਆਂ ਵਿੱਚ ਹੈ । ਪਰ ਹੁਣ ਇਹ ਫ਼ਿਲਮ ਆਪਣੀ ਰਿਲੀਜ਼ਿੰਗ ਡੇਟ ਕਰਕੇ ਸੁਰਖੀਆਂ ਵਿੱਚ ਬਣੀ ਹੋਈ ਹੈ ।

https://www.instagram.com/p/B6kIEo7gnTX/

ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਹਰ ਦੂਜੇ ਦਿਨ ਬਦਲੀ ਜਾ ਰਹੀ ਹੈ । ਹੁਣ ਇੱਕ ਵਾਰ ਫਿਰ ਇਹ ਡੇਟ ਬਦਲ ਦਿੱਤੀ ਗਈ ਹੈ । ਜਦੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ ਉਦੋਂ ਇਸ ਫ਼ਿਲਮ ਨੂੰ ਇਸ ਸਾਲ 29 ਨਵੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ । ਪਰ ਹੁਣ ਫ਼ਿਲਮ ਵਿੱਚ ਕੰਮ ਕਰਨ ਵਾਲੇ ਸਟਾਰ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨੇ ਇੱਕ ਤਸਵੀਰ ਸਾਂਝੀ ਕਰਕੇ ਇਸ ਦੀ ਨਵੀਂ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ ।

https://www.instagram.com/p/B6P_AxiHdv9/

ਇਹ ਫ਼ਿਲਮ ਹੁਣ 29 ਮਈ 2020 ਵਿੱਚ ਰਿਲੀਜ਼ ਕੀਤੀ ਜਾਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਇਹ ਫ਼ਿਲਮ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ ਤੇ ਅੰਬਰਦੀਪ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ । ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਨ ।

https://www.instagram.com/p/B2Wzz9vHiI-/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network