ਸਿੱਧੂ ਮੂਸੇਵਾਲਾ ਦੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' ਦੀ ਰਿਲੀਜ਼ ਡੇਟ ਦਾ ਐਲਾਨ

written by Shaminder | June 16, 2021

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜਿਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ । 'ਯੈੱਸ ਆਈ ਐੱਮ ਸਟੂਡੈਂਟ' ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ । ਜੀ ਹਾਂ ਇਹ ਫ਼ਿਲਮ ਹੁਣ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰੁਬਰੂ ਹੋਵੇਗੀ । ਇਸ ਦੀ ਜਾਣਕਾਰੀ ਫ਼ਿਲਮ ਦੇ ਡਾਇਰੈਕਟਰ ਤਰੁਨਪਾਲ ਸਿੰਘ ਜਗਪਾਲ ਨੇ ਦਿੱਤੀ ਹੈ । ਇਸ ਫ਼ਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲੀ ਜਾ ਚੁੱਕੀ ਹੈ । ਇਸ ਤੋਂ ਪਹਿਲਾਂ ਫ਼ਿਲਮ ਨੂੰ 2019  ‘ਚ ਰਿਲੀਜ਼ ਕੀਤਾ ਜਾਣਾ ਸੀ, ਪਰ ਕਿਸੇ ਵਜ੍ਹਾ ਕਰਕੇ ਲੇਟ ਕਰ ਦਿੱਤੀ ਗਈ ਸੀ ।

Taranvir singh jagpal Shared Information Image From Taranvir singh Jagpal FB

ਹੋਰ ਪੜ੍ਹੋ : ਵਿਦੇਸ਼ੀ ਬੱਚਾ ਕਰ ਰਿਹਾ ਜਪੁਜੀ ਸਾਹਿਬ ਦਾ ਪਾਠ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ 

inside image of mandy takhar and sidhu moose wal Image From Instagram

2020 ‘ਚ ਜਦੋਂ ਰਿਲੀਜ਼ ਕਰਨਾ ਸੀ ਤਾਂ ਉਸ ਸਮੇਂ ਵੀ ਲਾਕਡਾਊਨ ਕਰਕੇ ਰਿਲੀਜ਼ ਡੇਟ ਨੂੰ ਡਿਲੁੇਅ ਕੀਤਾ ਗਿਆ ਸੀ । ਆਖਿਰਕਾਰ ਹੁਣ ਮੁੜ ਤੋਂ ਰਿਲੀਜ਼ ਡੁੇਟ ਦਾ ਐਲਾਨ ਕੀਤਾ ਗਿਆ ਹੈ ।

Taranvir and mandy Image From Instagram

ਫ਼ਿਲਮ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ।ਉਨ੍ਹਾਂ ਨੇ ਇਸ ਪੋਸਟ 'ਚ ਸਿੱਧੂ ਮੂਸੇਵਾਲਾ, ਮੈਂਡੀ ਤੱਖਰ, ਦੀ ਕਿਡ, ਗੋਲਡ ਮੀਡੀਆ, ਦੀਪ ਗੋਲਡ ਮੀਡੀਆ, ਜੈਦੇਵ ਕੁਮਾਰ ਤੇ ਡੈਂਸ ਪ੍ਰੋ ਨੂੰ ਟੈਗ ਕੀਤਾ ਹੈ।ਫ਼ਿਲਮ 'ਚ ਤੁਸੀਂ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਨੂੰ ਮੁੱਖ ਭੂਮਿਕਾ ਨਿਭਾਉਂਦੇ ਵੇਖੋਗੇ। ਦਰਸ਼ਕ ਪਹਿਲੀ ਵਾਰ ਇਨ੍ਹਾਂ ਦੋਵਾਂ ਨੂੰ ਇਕੱਠੇ ਵੇਖਣਗੇ ਅਤੇ ਉਹ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਵੇਖਣ ਲਈ ਬਹੁਤ ਉਤਸ਼ਾਹਤ ਵੀ ਹਨ।

 

0 Comments
0

You may also like