Advertisment

ਸਿੱਧੂ ਮੂਸੇਵਾਲਾ ਦੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' ਦੀ ਰਿਲੀਜ਼ ਡੇਟ ਦਾ ਐਲਾਨ

author-image
By Shaminder
New Update
ਸਿੱਧੂ ਮੂਸੇਵਾਲਾ ਦੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ' ਦੀ ਰਿਲੀਜ਼ ਡੇਟ ਦਾ ਐਲਾਨ
Advertisment
ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜਿਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ । 'ਯੈੱਸ ਆਈ ਐੱਮ ਸਟੂਡੈਂਟ' ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ । ਜੀ ਹਾਂ ਇਹ ਫ਼ਿਲਮ ਹੁਣ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰੁਬਰੂ ਹੋਵੇਗੀ । ਇਸ ਦੀ ਜਾਣਕਾਰੀ ਫ਼ਿਲਮ ਦੇ ਡਾਇਰੈਕਟਰ ਤਰੁਨਪਾਲ ਸਿੰਘ ਜਗਪਾਲ ਨੇ ਦਿੱਤੀ ਹੈ । ਇਸ ਫ਼ਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲੀ ਜਾ ਚੁੱਕੀ ਹੈ । ਇਸ ਤੋਂ ਪਹਿਲਾਂ ਫ਼ਿਲਮ ਨੂੰ 2019  ‘ਚ ਰਿਲੀਜ਼ ਕੀਤਾ ਜਾਣਾ ਸੀ, ਪਰ ਕਿਸੇ ਵਜ੍ਹਾ ਕਰਕੇ ਲੇਟ ਕਰ ਦਿੱਤੀ ਗਈ ਸੀ ।
Advertisment
Taranvir singh jagpal Shared Information Image From Taranvir singh Jagpal FB ਹੋਰ ਪੜ੍ਹੋ : ਵਿਦੇਸ਼ੀ ਬੱਚਾ ਕਰ ਰਿਹਾ ਜਪੁਜੀ ਸਾਹਿਬ ਦਾ ਪਾਠ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ  inside image of mandy takhar and sidhu moose wal Image From Instagram 2020 ‘ਚ ਜਦੋਂ ਰਿਲੀਜ਼ ਕਰਨਾ ਸੀ ਤਾਂ ਉਸ ਸਮੇਂ ਵੀ ਲਾਕਡਾਊਨ ਕਰਕੇ ਰਿਲੀਜ਼ ਡੇਟ ਨੂੰ ਡਿਲੁੇਅ ਕੀਤਾ ਗਿਆ ਸੀ । ਆਖਿਰਕਾਰ ਹੁਣ ਮੁੜ ਤੋਂ ਰਿਲੀਜ਼ ਡੁੇਟ ਦਾ ਐਲਾਨ ਕੀਤਾ ਗਿਆ ਹੈ । Taranvir and mandy Image From Instagram ਫ਼ਿਲਮ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ।ਉਨ੍ਹਾਂ ਨੇ ਇਸ ਪੋਸਟ 'ਚ ਸਿੱਧੂ ਮੂਸੇਵਾਲਾ, ਮੈਂਡੀ ਤੱਖਰ, ਦੀ ਕਿਡ, ਗੋਲਡ ਮੀਡੀਆ, ਦੀਪ ਗੋਲਡ ਮੀਡੀਆ, ਜੈਦੇਵ ਕੁਮਾਰ ਤੇ ਡੈਂਸ ਪ੍ਰੋ ਨੂੰ ਟੈਗ ਕੀਤਾ ਹੈ।ਫ਼ਿਲਮ 'ਚ ਤੁਸੀਂ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਨੂੰ ਮੁੱਖ ਭੂਮਿਕਾ ਨਿਭਾਉਂਦੇ ਵੇਖੋਗੇ। ਦਰਸ਼ਕ ਪਹਿਲੀ ਵਾਰ ਇਨ੍ਹਾਂ ਦੋਵਾਂ ਨੂੰ ਇਕੱਠੇ ਵੇਖਣਗੇ ਅਤੇ ਉਹ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਵੇਖਣ ਲਈ ਬਹੁਤ ਉਤਸ਼ਾਹਤ ਵੀ ਹਨ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment