ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਧਾਰਮਿਕ ਸ਼ਬਦ ‘ਇਕਿ ਸਚਣ ਚਲੇ’

Written by  Lajwinder kaur   |  December 23rd 2019 03:16 PM  |  Updated: December 23rd 2019 03:16 PM

ਭਾਈ ਅਮਰਜੀਤ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ਧਾਰਮਿਕ ਸ਼ਬਦ ‘ਇਕਿ ਸਚਣ ਚਲੇ’

ਪੀਟੀਸੀ ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਹਰ ਹਫ਼ਤੇ ਨਾਨਕ ਨਾਮ ਲੇਵਾ ਸੰਗਤ ਲਈ ਨਵੇਂ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ। ਇਸੇ ਸਿਲਸਿਲ੍ਹੇ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਇੱਕ ਹੋਰ ਨਵਾਂ ਧਾਰਮਿਕ ਸ਼ਬਦ ‘ਇਕਿ ਸਚਣ ਚਲੇ’ ਨੂੰ ਰਿਲੀਜ਼ ਕੀਤਾ ਗਿਆ ਹੈ।  ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲਿਆਂ ਦੀ ਰਸਭਿੰਨੀ ਅਵਾਜ਼ 'ਚ ਧਾਰਮਿਕ ਸ਼ਬਦ 'ਇਕਿ ਸਚਣ ਚਲੇ' ਰਿਲੀਜ਼ ਹੋਇਆ ਹੈ। 

ਹੋਰ ਵੇਖੋ :ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ ‘ਬਾਬੀਹਾ ਬੇਨਤੀ ਕਰੇ’ ਰਿਲੀਜ਼ ,ਦੇਖੋ ਵੀਡੀਓ

ਇਸ ਸ਼ਬਦ ਦਾ ਸੰਗੀਤ  ਮੇਜਰ ਸਿੰਘ ਲੁਧਿਆਣਾ ( Major Singh Ludhiana) ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਸਬਦ ਨੂੰ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ ਉੱਤੇ ਸੁਣਿਆ ਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਵੀ ਸੁਣਿਆ ਜਾ ਰਿਹਾ ਹੈ।

ਪੀਟੀਸੀ ਪਲੇਅ ਐਪ 'ਤੇ ਵੀ ਹੁਣ ਇਹ ਸਾਰੇ ਸ਼ਬਦ ਮੌਜੂਦ ਹਨ। ਇਸ ਸ਼ਬਦ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਨੈੱਟਵਰਕ ਦੇ ਚੈਨਲਸ ‘ਤੇ ਕਰ ਦਿੱਤਾ ਗਿਆ ਹੈ। ਇਸ ਧਾਰਮਿਕ ਸ਼ਬਦ ਨੂੰ ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਤੇ ਪੀਟੀਸੀ ਦੇ ਹੋਰ ਚੈਨਲਸ ਉੱਤੇ ਚਲਾਇਆ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network