ਬਲ ਢਿੱਲੋਂ ਦੀ ਆਵਾਜ਼ ‘ਚ ਧਾਰਮਿਕ ਗੀਤ ‘ਗੁਰੂ ਗੋਬਿੰਦ ਸਿੰਘ ਜੀ’ ਰਿਲੀਜ਼

written by Shaminder | January 19, 2021

ਪੀਟੀਸੀ ਰਿਕਾਰਡਜ਼ ਵੱਲੋਂ ਨਿੱਤ ਨਵੇਂ ਗਾਣੇ ਅਤੇ ਸ਼ਬਦ ਰਿਲੀਜ਼ ਕੀਤੇ ਜਾ ਰਹੇ ਹਨ । ਗਾਇਕ ਬਲ ਢਿੱਲੋਂ ਦੀ ਆਵਾਜ਼ ‘ਚ ਧਾਰਮਿਕ ਗੀਤ ‘ਗੁਰੂ ਗੋਬਿੰਦ ਸਿੰਘ ਜੀ’ ਰਿਲੀਜ਼ ਕੀਤਾ ਗਿਆ ਹੈ ।ਇਸ ਧਾਰਮਿਕ ਗੀਤ ਦੇ ਬੋਲ ਹੈਰੀ ਚੀਮਾ ਨੇ ਲਿਖੇ ਹਨ ਅਤੇ ਵੀਡੀਓ ਵੀ.ਕੇ.ਫਿਲਮਸ ਵੱਲੋਂ ਤਿਆਰ ਕੀਤਾ ਗਿਆ ਹੈ । bal dhillon new song ਇਸ ਗੀਤ ‘ਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦਰਸਾਉਣ ਦੀ ਕੋੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣਾ ਆਪ ਅਤੇ ਆਪਣਾ ਪੂਰਾ ਪਰਿਵਾਰ ਦੇਸ਼ ਅਤੇ ਕੌਮ ਦੀ ਰੱਖਿਆ ਲਈ ਵਾਰ ਦਿੱਤਾ । ਹੋਰ ਪੜ੍ਹੋ : ਭਾਈ ਗੁਰਜੀਤ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਨਵਾਂ ਧਾਰਮਿਕ ਸ਼ਬਦ ‘ਤਿਥੈ ਤੂ ਸਮਰਥ’
bal dhillon new song ਛੋਟੇ ਸਾਹਿਬਜ਼ਾਦਿਆਂ ਨੇ ਜਿੱਥੇ ਸਰਹਿੰਦ ‘ਚ ਧਰਮ ਦੀ ਖਾਤਿਰ ਆਪਣਾ ਆਪ ਵਾਰ ਦਿੱਤਾ ਸੀ, ਉੱਥੇ ਹੀ ਵੱਡੇ ਸਾਹਿਬਜ਼ਾਦੇ ਵੀ ਦੇਸ਼ ਅਤੇ ਕੌਮ ਦੀ ਖਾਤਰ ਆਪਣਾ ਆਪ ਵਾਰ ਗਏ ਸਨ । sahibzade ਇਸ ਧਾਰਮਿਕ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਸਰੋਤਿਆਂ ਵੱਲੋਂ ਵੀ ਇਸ ਧਾਰਮਿਕ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ ।  

0 Comments
0

You may also like