Advertisment

ਹਿੰਦੀ ਫ਼ਿਲਮਾਂ 'ਚ ਰੀਮੇਕ ਕੀਤੇ ਇਹਨਾਂ ਹਿੱਟ ਪੰਜਾਬੀ ਗੀਤਾਂ ਨੂੰ ਤੁਸੀਂ ਕਿੰਨ੍ਹੇ ਨੰਬਰ ਦਵੋਗੇ

author-image
By Aaseen Khan
New Update
ਹਿੰਦੀ ਫ਼ਿਲਮਾਂ 'ਚ ਰੀਮੇਕ ਕੀਤੇ ਇਹਨਾਂ ਹਿੱਟ ਪੰਜਾਬੀ ਗੀਤਾਂ ਨੂੰ ਤੁਸੀਂ ਕਿੰਨ੍ਹੇ ਨੰਬਰ ਦਵੋਗੇ
Advertisment
ਹਿੰਦੀ ਫ਼ਿਲਮਾਂ 'ਚ ਰੀਮੇਕ ਕੀਤੇ ਇਹਨਾਂ ਹਿੱਟ ਪੰਜਾਬੀ ਗੀਤਾਂ ਨੂੰ ਤੁਸੀਂ ਕਿੰਨ੍ਹੇ ਨੰਬਰ ਦਵੋਗੇ: ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਪੈੜਾਂ ਬਾਲੀਵੁੱਡ 'ਚ ਦੂਰ ਤੱਕ ਫੈਲ ਰਹੀਆਂ ਹਨ। ਕੋਈ ਹੀ ਅਜਿਹੀ ਬਾਲੀਵੁੱਡ ਦੀ ਫ਼ਿਲਮ ਹੁੰਦੀ ਹੋਵੇਗੀ ਜਿਸ 'ਚ ਪੰਜਾਬੀ ਗੀਤ ਨਾ ਹੋਵੇ। ਬਹੁਤ ਸਾਰੇ ਪੰਜਾਬੀ ਗੀਤਾਂ ਨੂੰ ਦੁਬਾਰਾ ਤੋਂ ਬਣਾ ਕਿ ਹਿੰਦੀ ਫ਼ਿਲਮਾਂ 'ਚ ਰਿਲੀਜ਼ ਕੀਤਾ ਗਿਆ ਹੈ। ਖ਼ਾਸ ਕਰਕੇ ਸਾਲ 2019 'ਚ ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤ ਲੌਂਗ ਲਾਚੀ ਨੂੰ ਕਾਰਤਿਕ ਤੇ ਕ੍ਰਿਤੀ ਸੈਨਨ ਦੀ ਫ਼ਿਲਮ 'ਲੁਕਾ ਛੁਪੀ 'ਚ ਰੀਮੇਕ ਕੀਤਾ ਗਿਆ ਹੈ। ਲੌਂਗ ਲਾਚੀ ਦੇ ਪਹਿਲੇ ਵਰਜ਼ਨ ਨੂੰ ਗਾਇਕਾ ਮੰਨਤ ਨੂਰ ਨੇ ਆਵਾਜ਼ ਦਿੱਤੀ ਹੈ ਤੇ ਬੋਲ ਨਾਮਵਰ ਲੇਖਕ ਤੇ ਗੀਤਕਾਰ ਹਰਮਨਜੀਤ ਨੇ ਲਿਖੇ ਹਨ। ਜਿਸ ਨੂੰ ਯੂ ਟਿਊਬ 'ਤੇ 800 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।
Advertisment
ਇਸੇ ਤਰਾਂ ਅਜੇ ਦੇਵਗਨ ਦੀ ਫ਼ਿਲਮ 'ਦੇ ਦੇ ਪਿਆਰ ਦੇ' 'ਚ 3 ਪੰਜਾਬੀ ਗੀਤ ਰਿਲੀਜ਼ ਹੋ ਚੁੱਕੇ ਹਨ ਜਿਸ 'ਚ ਦੋ ਗਾਣਿਆਂ ਨੂੰ ਦੁਬਾਰਾ ਤੋਂ ਬਣਾਇਆ ਗਿਆ ਹੈ। ਗੈਰੀ ਸੰਧੂ ਦੇ ਗੀਤ 'ਯੇ ਬੇਬੀ' ਨੂੰ ਇਸ ਫ਼ਿਲਮ 'ਚ 'ਹੌਲੀ ਹੌਲੀ' ਨਾਮ ਨਾਲ ਰੀ ਕ੍ਰੀਏਟ ਕਰਕੇ ਡਿਊਟ ਗੀਤ ਬਣਾਇਆ ਗਿਆ ਹੈ। ਇਸ ਗੀਤ ਨੂੰ ਗੈਰੀ ਸੰਧੂ ਅਤੇ ਨੇਹਾ ਕੱਕੜ ਨੇ ਆਪਣੀ ਅਵਾਜ਼ ਦਿੱਤੀ ਹੈ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸੇ ਫ਼ਿਲਮ 'ਚ ਪੰਜਾਬ ਦੇ ਲੇਜੈਂਡਰੀ ਗਾਇਕ ਸੁਰਜੀਤ ਬਿੰਦਰਖੀਆ ਦੇ 'ਗੀਤ ਦਿਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁੱਖੜਾ ਵੇਖ ਕੇ ਮਰ ਗਿਆ ਨੀ' ਨੂੰ ਦੁਬਾਰਾ ਰੀਮੇਕ ਕਰਕੇ ਰਿਲੀਜ਼ ਕੀਤਾ ਗਿਆ ਹੈ। ਇਸ ਵਾਰ ਸੁਰਜੀਤ ਬਿੰਦਰਖੀਆ ਦੇ ਇਸ ਗੀਤ ਨੂੰ ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਅਤੇ ਫੀਮੇਲ ਅਵਾਜ਼ ਧਵਾਨੀ ਭਾਨੁਸ਼ਾਲੀ ਨੇ ਦਿੱਤੀ ਹੈ। ਗੀਤ 'ਚ ਕੁਝ ਹੋਰ ਬੋਲ ਵੀ ਜੋੜੇ ਗਏ ਹਨ ਜਿਹੜੇ ਕੁਮਾਰ ਵੱਲੋਂ ਲਿਖੇ ਹਨ। ਹੋਰ ਵੇਖੋ : ਰਾਜਵੀਰ ਜਵੰਦਾ ਦੇ ਰਹੇ ਨੇ ਹਵਾਵਾਂ ਨੂੰ ਸੁਨੇਹੇ, 'ਹੋਣ ਵਾਲਾ ਸਰਦਾਰ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ ਬਾਲੀਵੁੱਡ 'ਚ ਗਾਏ ਜਾਂਦੇ ਇਹਨਾਂ ਪੰਜਾਬੀ ਗਾਣਿਆਂ ਨੂੰ ਨਵਾਂ ਰੂਪ ਦੇ ਕੇ ਅੱਜ ਦੇ ਸਮੇਂ ਮੁਤਾਬਿਕ ਰਿਲੀਜ਼ ਕੀਤਾ ਜਾਂਦਾ ਹੈ। ਕਈ ਲੋਕ ਇਸ ਦੀ ਨਿੰਦਾ ਵੀ ਕਰਦੇ ਹਨ ਪਰ ਬਹੁਤਿਆਂ ਨੂੰ ਇਹ ਨਵੇਂ ਗਾਣੇ ਪਸੰਦ ਆਉਂਦੇ ਹਨ। ਖ਼ਾਸ ਕਰਕੇ ਪੰਜਾਬ ਤੋਂ ਬਾਹਰ ਦੇ ਦਰਸ਼ਕ ਵੀ ਇਹਨਾਂ ਗਾਣਿਆਂ ਨੂੰ ਪਸੰਦ ਕਰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment