ਬਾਲੀਵੁੱਡ ਨੂੰ ਆਪਣੀ ਖ਼ੂਬਸੂਰਤੀ ਤੇ ਅਦਾਕਾਰੀ ਨਾਲ ਜਿੱਤਣ ਵਾਲੀ ਇਸ ਅਦਾਕਾਰਾ ਦੀ ਮੌਤ ਅੱਜ ਵੀ ਹੈ ਅਣਸੁਲਝੀ ਪਹੇਲੀ, ਸ੍ਰੀ ਦੇਵੀ ਵਾਂਗ ਨਜ਼ਰ ਆਉਣ ਵਾਲੀ ਦਿੱਵਿਆ ਭਾਰਤੀ ਨੇ ਘੱਟ ਸਮੇਂ ‘ਚ ਹਾਸਿਲ ਕਰ ਲਈ ਸੀ ਕਾਮਯਾਬੀ   

Written by  Lajwinder kaur   |  April 05th 2020 05:49 PM  |  Updated: April 05th 2020 05:49 PM

ਬਾਲੀਵੁੱਡ ਨੂੰ ਆਪਣੀ ਖ਼ੂਬਸੂਰਤੀ ਤੇ ਅਦਾਕਾਰੀ ਨਾਲ ਜਿੱਤਣ ਵਾਲੀ ਇਸ ਅਦਾਕਾਰਾ ਦੀ ਮੌਤ ਅੱਜ ਵੀ ਹੈ ਅਣਸੁਲਝੀ ਪਹੇਲੀ, ਸ੍ਰੀ ਦੇਵੀ ਵਾਂਗ ਨਜ਼ਰ ਆਉਣ ਵਾਲੀ ਦਿੱਵਿਆ ਭਾਰਤੀ ਨੇ ਘੱਟ ਸਮੇਂ ‘ਚ ਹਾਸਿਲ ਕਰ ਲਈ ਸੀ ਕਾਮਯਾਬੀ   

ਆਪਣੇ ਸਮੇਂ ‘ਚ ਮਸ਼ਹੂਰ ਰਹੀ ਅਦਾਕਾਰਾ ਦਿੱਵਿਆ ਭਾਰਤੀ ਅੱਜ ਦੇ ਦਿਨ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ । ਜੀ ਹਾਂ ਉਹ ਦੀਵਾਨਾ, ਬਲਵਾਨ, ਦਿਲ ਆਸ਼ਨਾ ਹੈ, ਦਿਲ ਹੀ ਤੋਂ ਹੈ ਤੇ ਰੰਗ ਵਰਗੀ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਦਿਵਿਆ ਭਾਰਤੀ ਸਿਰਫ 19 ਸਾਲਾਂ ਦੀ ਉਮਰ ਹੀ ਹੰਢਾ ਪਾਈ ਸੀ । ਸਾਲ 1993 ਦੀ 5 ਅਪ੍ਰੈਲ ਨੂੰ ਬਾਲਕੋਨੀ ਤੋਂ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ ਸੀ । ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਲੱਗਦਾ ਹੈ ਕਿ ਦਿਵਿਆ ਭਾਰਤੀ ਨੇ ਆਤਮਹੱਤਿਆ ਨਹੀਂ ਸੀ ਕੀਤੀ ਸਗੋਂ ਉਨ੍ਹਾਂ ਦੀ ਹੱਤਿਆ ਹੋਈ ਸੀ । ਪਰ ਮੌਤ ਦੇ 27 ਸਾਲਾਂ ਬਾਅਦ ਵੀ ਇਹ ਅਣਸੁਲਝੀ ਪਹੇਲੀ ਬਣੀ ਹੋਈ ਹੈ ।

ਸ਼੍ਰੀ ਦੇਵੀ ਵਾਂਗ ਨਜ਼ਰ ਆਉਣ ਵਾਲੀ ਦਿੱਵਿਆ ਭਾਰਤੀ ਇੱਕ ਅਜਿਹੀ ਅਦਾਕਾਰਾ ਹੈ ਜਿਸ ਨੇ ਆਪਣੇ ਛੋਟੇ ਜਿਹੇ ਫ਼ਿਲਮੀ ਕਰੀਅਰ ਦੌਰਾਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ । ਉਨ੍ਹਾਂ ਨੇ ਤਿੰਨ ਸਾਲ ਦੇ ਫ਼ਿਲਮੀ ਕਰੀਅਰ ‘ਚ 16 ਫ਼ਿਲਮਾਂ ਕੀਤੀਆਂ ਸਨ ।

ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਉੱਨੀ ਸੌ ਨੱਬੇ ‘ਚ ਤੇਲਗੂ ਫ਼ਿਲਮ ਨਾਲ ਕੀਤੀ ਸੀ । ਪਰ ਉਨ੍ਹਾਂ ਨੂੰ ਕਾਮਯਾਬੀ ਵਿਸ਼ਵਾਤਮਾ ਤੋਂ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਤੇ ਇੱਕ ਤੋਂ ਬਾਅਦ ਇੱਕ ਕਾਮਯਾਬ ਫ਼ਿਲਮਾਂ ਦਿੱਤੀਆਂ ।

ਪਰ ਛੋਟੇ ਸਮੇਂ ‘ਚ ਸਟਾਰ ਬਣਨ ਵਾਲੀ ਦਿੱਵਿਆ ਭਾਰਤੀ ਦਾ ਜ਼ਿੰਦਗੀ ਦਾ ਸਫਰ ਬਹੁਤ ਜਲਦ ਖ਼ਤਮ ਹੋ ਗਿਆ ਸੀ । ਉਨ੍ਹਾਂ ਦੀ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਸਵਾਲ ਬਣੀ ਹੋਈ ਹੈ । ਆਪਣੀ ਅਦਾਕਾਰੀ ਦੇ ਨਾਲ ਧੱਕ ਪਾਉਣ ਵਾਲੀ ਦਿੱਵਿਆ ਨੂੰ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਫੈਨ ਫੋਲਵਿੰਗ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network