ਗਜ਼ਲ ਸਮਰਾਟ ਜਗਜੀਤ ਸਿੰਘ 'ਤੇ ਵੀ ਆਇਆ ਸੀ ਬੁਰਾ ਦੌਰ, ਮਜ਼ਬੂਰੀ 'ਚ ਕਰਨਾ ਪਿਆ ਇਹ ਕੰਮ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

Written by  Rupinder Kaler   |  February 08th 2019 02:02 PM  |  Updated: February 08th 2019 02:02 PM

ਗਜ਼ਲ ਸਮਰਾਟ ਜਗਜੀਤ ਸਿੰਘ 'ਤੇ ਵੀ ਆਇਆ ਸੀ ਬੁਰਾ ਦੌਰ, ਮਜ਼ਬੂਰੀ 'ਚ ਕਰਨਾ ਪਿਆ ਇਹ ਕੰਮ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

ਗਜ਼ਲ ਸਮਰਾਟ ਜਗਜੀਤ ਸਿੰਘ ਨੂੰ ਕੌਣ ਨਹੀਂ ਜਾਣਦਾ ਉਹ ਭਾਵਂੇ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੀ ਅਵਾਜ਼ ਅੱਜ ਵੀ ਲੋਕਾਂ ਦੇ ਕੰਨਾਂ ਵਿੱਚ ਰਸ ਘੋਲਦੀ ਹੈ । ਜਗਜੀਤ ਸਿੰਘ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਨੇ ਉਸਤਾਦ ਜਮਾਲ ਖਾਨ ਤੇ ਪੰਡਿਤ ਛਗਨ ਲਾਲ ਸ਼ਰਮਾ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ । ਸ਼ੁਰੂਆਤੀ ਸਿੱਖਿਆ ਤੋਂ ਬਾਅਦ ਉਹ ਜਲੰਧਰ ਵਿੱਚ ਪੜਨ ਲਈ ਆ ਗਏ । ਡੀਏਵੀ ਕਾਲਜ ਤੋਂ ਬੀਏ ਦੀ ਪੜਾਈ ਕਰਨ ਤੋਂ ਬਾਅਦ ਉਹਨਾਂ ਨੇ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਪੋਸਟ ਗ੍ਰੈਜੂਏਸ਼ਨ ਵੀ ਕੀਤੀ ।

https://www.youtube.com/watch?v=lDhogd9p4XA

1965 ਵਿੱਚ ਗਾਇਕ ਬਣਨ ਲਈ ਜਗਜੀਤ ਸਿੰਘ ਮੁੰਬਈ ਆ ਗਏ । ਆਪਣੀ ਅਵਾਜ਼ ਨਾਲ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਜਗਜੀਤ ਸਿੰਘ ਨੇ1959 ਵਿੱਚ ਚਿੱਤਰਾ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ । ਅਰਥ, ਪ੍ਰੇਮਗੀਤ, ਲੀਲਾ, ਸਰਫਰੋਸ਼, ਤੁਮ ਬਿਨ, ਵੀਰ ਜ਼ਾਰਾ ਉਹ ਫਿਲਮਾਂ ਹਨ ਜਿਨ੍ਹਾਂ ਨੇ ਉਹਨਾਂ ਨੂੰ ਸਿਨੇਮਾ ਜਗਤ ਵਿੱਚ ਸ਼ਿਖਰਾਂ ਤੇ ਪਹੁੰਚਾ ਦਿੱਤਾ ।

https://www.youtube.com/watch?v=C8eAKT-zQXk

ਜਿਸ ਸਮੇਂ ਜਗਜੀਤ ਸਿੰਘ ਮੁੰਬਈ ਵਿੱਚ ਨਵੇਂ ਨਵੇਂ ਆਏ ਸਨ ਉਸ ਸਮੇ ਉਹਨਾਂ ਕੋਲ ਰੋਟੀ ਖਾਣ ਲਈ ਪੈਸੇ ਵੀ ਨਹੀਂ ਸਨ ਹੁੰਦੇ, ਪੈਸੇ ਜੁਟਾਉਣ ਲਈ ਉਹ ਵਿਆਹ ਸ਼ਾਦੀਆਂ ਵਿੱਚ ਵੀ ਗਾਉਂਦੇ ਸਨ । ਜਗਜੀਤ ਸਿੰਘ ਦੇ ਇੱਕਲੌਤੇ ਬੇਟੇ ਵਿਵੇਕ ਸਿੰਘ ਦੀ 1990 ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ । ਇਸ ਸਦਮੇ ਵਿੱਚੋਂ ਨਿਕਲਣ ਲਈ ਜਗਜੀਤ ਸਿੰਘ ਨੂੰ 6 ਮਹੀਨੇ ਦਾ ਸਮਾਂ ਲੱਗਿਆ ।

Jagjit Singh Jagjit Singh

ਪੰਜਾਬੀ, ਬੰਗਾਲੀ, ਗੁਜਰਾਤੀ, ਹਿੰਦੀ ਅਤੇ ਨੇਪਾਲੀ ਵਿੱਚ ਗਾਉਣ ਵਾਲੇ ਜਗਜੀਤ ਸਿੰਘ ਨੂੰ ਪਦਮਸ਼੍ਰੀ ਤੇ ਪਦਮਵਿਭੂਸਣ ਨਾਲ ਨਵਾਜਿਆ ਗਿਆ ਸੀ । ਜਗਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਹਮਸਫਰ ਚਿੱਤਰਾ ਨੇ ਗਜ਼ਲਾਂ ਸੁਣਨੀਆਂ ਬੰਦ ਕਰ ਦਿੱਤੀਆਂ ਹਨ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਗਜ਼ਲਾਂ ਸੁਣਦੇ ਹਨ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ । ਜਗਜੀਤ ਸਿੰਘ ਦੀਆਂ ਗਜ਼ਲਾਂ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਸਬਕ ਦਿੰਦੀਆਂ ਹਨ ਪਰ ਉਹ 10 ਅਕਤੂਬਰ 2011 ਨੂੰ ਸਭ ਨੂੰ ਅਲਵਿਦਾ ਕਹਿਕੇ ਚਲਾ ਗਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network