ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੇਮੋ ਡਿਸੂਜਾ ਅਟਾਰੀ ਬਾਡਰ ਪਹੁੰਚ ਕੇ ਹੋਏ ਭਾਵੁਕ , ਦੇਖੋ ਵੀਡੀਓ 

Written by  Rupinder Kaler   |  November 15th 2018 09:20 AM  |  Updated: November 15th 2018 09:21 AM

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੇਮੋ ਡਿਸੂਜਾ ਅਟਾਰੀ ਬਾਡਰ ਪਹੁੰਚ ਕੇ ਹੋਏ ਭਾਵੁਕ , ਦੇਖੋ ਵੀਡੀਓ 

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਰੇਮੋ ਡਿਸੂਜਾ ਏਨੀਂ ਦਿਨੀਂ ਅੰਮ੍ਰਿਤਸਰ ਵਿੱਚ ਪਹੁੰਚੇ ਹੋਏ ਹਨ । ਆਪਣੀ ਇਸ ਫੇਰੀ ਦੌਰਾਨ ਜਿੱਥੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਹੈ ਉਥੇ ਉਹਨਾਂ ਨੇ ਅਟਾਰੀ ਬਾਡਰ ਤੇ ਜਾ ਕੇ ਰੀਟਰੀਟ ਸੈਰੇਮਨੀ ਵੀ ਦੇਖੀ ਹੈ । ਬਾਰਡਰ ਤੇ ਪਹੁੰਚ 'ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਉਹਨਾਂ ਨੂੰ ਦੇਖਕੇ ਲੋਕਾਂ ਨੇ ਹੂਟਿੰਗ ਕੀਤੀ ।

ਹੋਰ ਵੇਖੋ : ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ

Remo D'Souza Remo D'Souza

ਰੇਮੋ ਡਿਸੂਜਾ ਨੇ ਇਸ ਦਾ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਅਟਾਰੀ ਬਾਰਡਰ ਵੱਲ ਵੱਧਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡਿਓ ਦੇ ਨਾਲ ਹੀ ਰੇਮੋ ਡਿਸੂਜਾ ਨੇ ਲਿਖਿਆ ਹੈ ਕਿ ਹਰ ਭਾਰਤੀ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਇਹ ਸੈਰੇਮਨੀ ਦੇਖਣੀ ਚਾਹੀਦੀ ਹੈ । ਉਹਨਾਂ ਨੇ ਕਿਹਾ ਹੈ ਕਿ ਇੱਥੇ ਪਹੁੰਚ ਕੇ ਉਹਨਾਂ ਨੇ ਜੋ ਮਹਿਸੂਸ ਕੀਤਾ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ।

ਹੋਰ ਵੇਖੋ : ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਰੌਸ਼ਨ ਪ੍ਰਿੰਸ, ਦੇਖੋ ਵੀਡਿਓ

https://www.instagram.com/p/BqL0Nx4hiYy/

ਰੇਮੋ ਡਿਸੂਜਾ ਨੇ ਕਿਹਾ ਹੈ ਕਿ ਉਹ ਬੀਐੱਸਐੱਫ ਦੇ ਜਵਾਨਾਂ ਨੂੰ ਸਲਾਮ ਕਰਦੇ ਹਨ ਜਿਹੜੇ ਸਰਹੱਦਾਂ ਦੀ ਸੁਰੱਖਿਆ ਕਰਦੇ ਹਨ । ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਭਾਰਤੀ ਹੋਣ 'ਤੇ ਮਾਣ ਹੈ ।

ਹੋਰ ਵੇਖੋ : ਗੁਰੂ ਜਸ ਗਾ ਰਹੇ ਨੇ ਦਿਲਜੀਤ ਦੋਸਾਂਝ , ਨਵੇਂ ਅਵਤਾਰ ‘ਚ ਦਿਖਾਈ ਦੇਣਗੇ

https://www.instagram.com/p/BqJX1D5hWO1/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰੇਮੋ ਡਿਸੂਜਾ ਸ਼੍ਰੀ ਹਰਮੰਦਰ ਸਾਹਿਬ 'ਚ ਆਪਣੀ ਪਤਨੀ ਨਾਲ ਪਹੁੰਚੇ ਸਨ । ਇਸ ਦੌਰਾਨ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਨਾਲ ਖੂਬ ਸੈਲਫੀਆਂ ਲਈਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network