ਵਰੁਣ ਧਵਨ ਦੇ ਨਾਲ ‘ABCD 3’ ਫਿਲਮ ਦੀ ਪੂਰੀ ਸਟਾਰ ਕਾਸਟ ਹੋਈ ਦਰਬਾਰ ਸਾਹਿਬ ਨਤਮਸਤਕ

written by Lajwinder kaur | January 23, 2019

ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਹੁਣ ਆਪਣੀ ਸੁਪਰਹਿੱਟ ਫਿਲਮ 'ਏ.ਬੀ.ਸੀ.ਡੀ.' ਸੀਰੀਜ਼ ਦੀ ਤੀਜੀ ਫਿਲਮ ਬਣਾਉਣ ਜਾ ਰਹੇ ਹਨ। ਦੱਸ ਦਈਓ ਰੈਮੋ ਡਿਸੂਜ਼ਾ ਨੇ ਸਾਲ 2013 'ਚ ਇਸ ਸੀਰੀਜ਼ ਦੀ ਪਹਿਲੀ ਫਿਲਮੀ ਬਣਾਈ ਸੀ।

 

View this post on Instagram

 

waheguru ji da khalsa waheguru ji di fateh ?

A post shared by Varun Dhawan (@varundvn) on

ਹੋਰ ਵੇਖੋ: ‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ

ਦੱਸ ਦਈਏ ਇਸ ਵਾਰ ਫਿਲਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਏ.ਬੀ.ਸੀ.ਡੀ 3 ਦੀ ਪੂਰੀ ਸਟਾਰ ਕਾਸਟ ਦਰਬਾਰ ਸਾਹਿਬ ਨਤਮਸਤਕ ਹੋਈ ਹੈ। ਫਿਲਮ ਦੇ ਹੀਰੋ ਵਰੁਣ ਧਵਨ ਦੇ ਨਾਲ ਨਾਲ ਫਿਲਮ ਦੇ ਡਾਇਰੈਕਟਰ ਰੈਮੋ ਡਿਸੂਜ਼ਾ ਤੇ ‘ABCD 3’  ਫ਼ਿਲਮ ਦੇ ਨਿਰਮਾਤਾ ਭੂਸ਼ਨ ਕੁਮਾਰ ਤੇ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਨਾਲ ਮੌਜੂਦ ਰਹੇ, ਜਿਹਨਾਂ ਨੇ ਵਰੁਣ ਧਵਨ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ।

 

ਪੰਜਾਬ ਆਉਣ ਬਾਰੇ ਵਰੁਣ ਧਵਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਸੀ। ਇਸ ਵੀਡੀਓ ‘ਚ ਉਹਨਾਂ ਦੇ ਨਾਲ ਪਾਲੀਵੁੱਡ ਦੀ ਫੈਮਸ ਅਦਾਕਾਰਾ ਸੋਨਮ ਬਾਜਵਾ, ਡਾਇਰੈਕਟਰ ਰੈਮੋ ਡਿਸੂਜ਼ਾ ਤੇ ਨਿਰਮਾਤਾ ਭੂਸ਼ਨ ਕੁਮਾਰ ਨਜ਼ਰ ਆ ਰਹੇ ਨੇ।

 

ਹੋਰ ਵੇਖੋ: ਹੁਣ ਮੋਗਲੀ ‘ਚ ਲੱਗੇਗਾ ਬਾਲੀਵੁੱਡ ਦਾ ਤੜਕਾ, ਦੇਖੋ ਬਾਲੀਵੁੱਡ ਦਾ ਕਿਹੜਾ ਸਿਤਾਰਾ ਨਿਭਾਏਗਾ ਕਿਸ ਦਾ ਕਿਰਦਾਰ

ਇਸ ਮੂਵੀ ਦੇ ਲੀਡ ਰੋਲ 'ਚ ਵਰੁਣ ਧਵਨ ਤੇ ਸ਼ਰਧਾ ਕਪੂਰ ਨਜ਼ਰ ਆਉਣਗੇ ਤੇ ਇਸ ਵਾਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਬਾਲੀਵੁੱਡ ਚ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਗੇ।

You may also like