ਰੇਣੂਕਾ ਸ਼ਹਾਨੇ ਨੇ ਵਿਆਹ ਦੀ ਵਰ੍ਹੇਗੰਢ ‘ਤੇ ਸ਼ੇਅਰ ਕੀਤੀ ਆਸ਼ੂਤੋਸ਼ ਰਾਣਾ ਦੇ ਨਾਲ ਤਸਵੀਰ, ਬਹੁਤ ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ
ਹਿੰਦੀ ਸਿਨੇਮਾ ਜਗਤ ਦੇ ਮੰਨ-ਪ੍ਰਮੰਨੇ ਅਦਾਕਾਰ ਆਸ਼ੂਤੋਸ਼ ਰਾਣਾ ਤੇ ਰੇਣੂਕਾ ਸ਼ਹਾਨੇ 25 ਮਈ ਯਾਨੀ ਕਿ ਅੱਜ ਦੇ ਦਿਨ ਹੀ ਵਿਆਹ ਦੇ ਬੰਧਨ ‘ਚ ਬੱਝੇ ਸਨ । ਟੀਵੀ ਤੇ ਫ਼ਿਲਮੀ ਜਗਤ ਦੀ ਬਾਕਮਾਲ ਅਦਾਕਾਰਾ ਰੇਣੂਕਾ ਸ਼ਹਾਨੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵਿਆਹ ਵਾਲੀ ਫੋਟੋ ਸ਼ੇਅਰ ਕੀਤੀ ਤੇ ਦੱਸਿਆ ਹੈ ਕਿ ਉਨ੍ਹਾਂ ਦੇ ਵਿਆਹ ਨੂੰ ਪੂਰੇ 19 ਸਾਲ ਹੋ ਗਏ ਨੇ । ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਮੈਂਟਸ ਰਾਹੀਂ ਜੋੜੇ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਨੇ ।
View this post on Instagram
You and I....what a beautiful world....19 years ago today.... love eternal ❤❤❤ @ashutosh_ramnarayan
ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ । ਆਸ਼ੂਤੋਸ਼ ਰਾਣਾ ਨੂੰ ਪਹਿਲੀ ਨਜ਼ਰ ‘ਚ ਹੀ ਤਲਾਕਸ਼ੂਦਾ ਰੇਣੂਕਾ ਸ਼ਹਾਨੇ ਦੇ ਨਾਲ ਪਿਆਰ ਹੋ ਗਿਆ ਸੀ । ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਈ ਸੀ । ਰੇਣੂਕਾ ਸ਼ਾਹਨੇ ਆਸ਼ੂਤੋਸ਼ ਨੂੰ ਨਹੀਂ ਸੀ ਜਾਣਦੇ ਪਰ ਆਸ਼ੂਤੋਸ਼ ਉਨ੍ਹਾਂ ਨੂੰ ਪਹਿਚਾਣਦੇ ਸੀ । ਆਸ਼ੂਤੋਸ਼ ਨੇ ਰੇਣੂਕਾ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ । ਇਹ ਜਾਣਕੇ ਰੇਣੂਕਾ ਬਹੁਤ ਖ਼ੁਸ਼ ਹੋਈ ਸੀ । ਇਸ ਤੋਂ ਬਾਅਦ ਕਈ ਮਹੀਨੇ ਦੋਵਾਂ ਵਿਚਕਾਰ ਕੋਈ ਗੱਲ ਨਹੀਂ ਹੋਈ । ਚਾਰ ਸਾਲ ਵੱਡੀ ਰੇਣੂਕਾ ਨੂੰ ਆਸ਼ੂਤੋਸ਼ ਦੇ ਨਾਲ ਦੁਬਾਰਾ ਮਿਲਣ ਦਾ ਮੌਕਾ ਡਾਇਰੈਕਟਰ ਰਵੀ ਰਾਏ ਦੀ ਦਿਵਾਲੀ ਪਾਰਟੀ ‘ਚ ਮਿਲਿਆ । ਪਰ ਕਿਸੇ ਕਾਰਨ ਕਰਕੇ ਆਸ਼ੂਤੋਸ਼ ਉਸ ਪਾਰਟੀ ‘ਚ ਸ਼ਾਮਿਲ ਨਹੀਂ ਸੀ ਹੋ ਪਾਏ ਤੇ ਉਨ੍ਹਾਂ ਨੇ ਅਗਲੇ ਦਿਨ ਵਾਇਸ ਮੇਲ ਦੇ ਰਾਹੀਂ ਰੇਣੂਕਾ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਇਸ ਤੋਂ ਬਾਅਦ ਦੋਵਾਂ ਦੀਆਂ ਆਪਸ ‘ਚ ਗੱਲਬਾਤਾਂ ਸ਼ੁਰੂ ਹੋ ਗਈਆਂ ।
ਰੇਣੂਕਾ ਲਈ ਦੁਬਾਰਾ ਵਿਆਹ ਕਰਨਾ ਮੁਸ਼ਕਿਲ ਸੀ ਕਿਉਂਕਿ ਉਨ੍ਹਾਂ ਦਾ ਪਹਿਲਾ ਵਿਆਹ ਟੁੱਟ ਚੁੱਕਿਆ ਸੀ । ਇਹ ਗੱਲ ਆਸ਼ੂਤੋਸ਼ ਨੂੰ ਪਤਾ ਸੀ ਪਰ ਫਿਰ ਵੀ ਉਨ੍ਹਾਂ ਰੇਣੂਕਾ 'ਤੇ ਵਿਸ਼ਵਾਸ ਕਰਦੇ ਹੋਏ ਵਿਆਹ ਕੀਤਾ ਅਤੇ ਹੁਣ ਦੋਵੇਂ ਦੋ ਬੱਚਿਆਂ ਦੇ ਮਾਪੇ ਨੇ ।