ਹੁਣ ਇਹ ਅਦਾਕਾਰਾ ਆਰਥਿਕ ਸੰਕਟ ਦਾ ਕਰ ਰਹੀ ਹੈ ਸਾਹਮਣਾ, ਮਦਦ ਦੀ ਕੀਤੀ ਮੰਗ

Written by  Rupinder Kaler   |  June 12th 2020 09:49 AM  |  Updated: June 12th 2020 09:49 AM

ਹੁਣ ਇਹ ਅਦਾਕਾਰਾ ਆਰਥਿਕ ਸੰਕਟ ਦਾ ਕਰ ਰਹੀ ਹੈ ਸਾਹਮਣਾ, ਮਦਦ ਦੀ ਕੀਤੀ ਮੰਗ

ਰੇਣੁਕਾ ਸ਼ਹਾਣੇ ਨੇ ਟੀਵੀ ਅਦਾਕਾਰਾ ਨੁਪੂਰ ਅਲੰਕਾਰ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ । ਰੇਣੁਕਾ ਨੇ ਦੱਸਿਆ ਹੈ ਕਿ ਕਈ ਟੀਵੀ ਸੀਰੀਅਲ ਵਿੱਚ ਕੰਮ ਕਰ ਚੁੱਕੀ ਨੁਪੂਰ ਅਲੰਕਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ । ਰੇਣੁਕਾ ਨੇ ਦੱਸਿਆ ਕਿ ਨੁਪੂਰ ਅਲੰਕਾਰ ਦਾ ਪੈਸਾ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਘੋਟਾਲੇ ਦੀ ਵਜ੍ਹਾ ਕਰਕੇ ਫਸ ਗਿਆ ਹੈ । ਇੱਥੇ ਹੀ ਬਸ ਨਹੀਂ ਪੈਸੇ ਦੀ ਕਮੀ ਕਰਕੇ ਉਹ ਆਪਣੀ ਬਿਮਾਰ ਮਾਂ ਦਾ ਇਲਾਜ਼ ਵੀ ਨਹੀਂ ਕਰਵਾ ਪਾ ਰਹੀ ।

ਰੇਣੁਕਾ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ । ਰੇਣੁਕਾ ਦੇ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ਹੈ ‘ਮੇਰੀ ਬਹੁਤ ਪਿਆਰੀ ਦੋਸਤ ਅਤੇ ਅਦਾਕਾਰਾ ਨੁਪੂਰ ਅਲੰਕਾਰ ਏਨੀਂ ਦਿਨੀਂ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਬਦਕਿਸਮਤੀ ਨਾਲ ਉਹਨਾਂ ਦਾ ਸਾਰਾ ਪੈਸਾ ਪੀਐੱਮਸੀ ਬੈਂਕ ਵਿੱਚ ਫਸ ਗਿਆ ਹੈ ਤੇ ਉਹਨਾਂ ਨੇ ਆਪਣੇ ਗ੍ਰਾਹਕਾਂ ਨੂੰ ਅੱਧ ਵਿਚਾਲੇ ਛੱਡ ਦਿੱਤਾ ਹੈ ।

https://www.facebook.com/photo.php?fbid=1707866122574695&set=picfp.100000539713072&type=3&theater

ਨੁਪੂਰ ਆਪਣੀ ਬਿਮਾਰ ਮਾਂ ਦੀ ਦੇਖਭਾਲ ਕਰ ਰਹੀ ਹੈ । ਲਾਕਡਾਉਨ ਕਰਕੇ ਕੰਮ ਬੰਦ ਹੋ ਗਿਆ ਹੈ । ਉਹਨਾਂ ਦੀ ਮੰਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਜ਼ਰੂਰਤ ਹੈ । ਮੈਂ ਉਹਨਾਂ ਦੀ ਮੰਮੀ ਦੇ ਅਕਾਊਂਟ ਦੀ ਡੀਟੇਲ ਸ਼ੇਅਰ ਕਰ ਰਹੀ ਹਾਂ । ਤੁਹਾਡੇ ਤੋਂ ਜੋ ਕੁਝ ਵੀ ਹੋਵੇ ਮਦਦ ਕਰੋ । ਮੇਰਾ ਭਰੋਸਾ ਕਰੋ ਕਿ ਜਦੋਂ ਤੱਕ ਜ਼ਰੂਰਤ ਨਹੀਂ ਹੋਵੇਗੀ ਨੁਪੂਰ ਕਿਸੇ ਤੋਂ ਮਦਦ ਨਹੀਂ ਮੰਗੇਗੀ, ਪਰ ਹਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਧੰਨਵਾਦ’ । ਰੇਣੁਕਾ ਦੀ ਇਸ ਪੋਸਟ ਤੇ ਨੁਪੂਰ ਅਲੰਕਾਰ ਨੇ ਕਮੈਂਟ ਕੀਤਾ ਹੈ ਅਤੇ ਉਹਨਾਂ ਦੇ ਇਸ ਕਦਮ ਲਈ ਉਹਨਾਂ ਨੂੰ ੲਂੇਜਲ ਦੱਸਿਆ ਹੈ ।

https://www.facebook.com/photo.php?fbid=2471234652904501&set=ecnf.100000539713072&type=3&theater


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network