Advertisment

ਗਾਇਕਾ ਜੈਨੀ ਜੌਹਲ ‘ਰਿਪੀਟ ਸੋਹਣੀਏ’ ਗੀਤ ਨਾਲ ਹੋਏ ਹਾਜ਼ਰ

author-image
By Shaminder
New Update
ਗਾਇਕਾ ਜੈਨੀ ਜੌਹਲ ‘ਰਿਪੀਟ ਸੋਹਣੀਏ’ ਗੀਤ ਨਾਲ ਹੋਏ ਹਾਜ਼ਰ
Advertisment
ਗਾਇਕਾ ਜੈਨੀ ਜੌਹਲ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਨੂੰ ‘ਰਿਪੀਟ ਸੋਹਣੀਏ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ਨੂੰ ਵੀਆਈਪੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।ਗੀਤ ਦੇ ਬੋਲ ਅਰਜਨ ਵਿਰਕ, ਪ੍ਰਿੰਸ ਨੇ ਲਿਖੇ ਨੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਨੀ ਜੌਹਲ ਬਲਕਾਰ ਸਿੱਧੂ ਦੇ ਨਾਲ ‘ਮਾਝੇ ਦੀਏ ਮੋਮਬੱਤੀਏ’ ਲੈ ਕੇ ਹਾਜ਼ਰ ਹੋਏ ਸਨ । ਜੈਨੀ ਜੌਹਲ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾ ਰਹੀ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਪਰ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਮੁਕਾਮ ਬਨਾਉਣ ਲਈ ਕਰੜਾ ਸੰਘਰਸ਼ ਕਰਨਾ ਪਿਆ, ਜੈਨੀ ਜੌਹਲ ਦਾ ਜਨਮ ਜਲੰਧਰ ‘ਚ ਹੋਇਆ ਅਤੇ ਉਨ੍ਹਾਂ ਨੂੰ ਕਾਮਯਾਬੀ ਦਿਵਾਈ “ਯਾਰੀ ਜੱਟ ਦੀ” ਦੇ ਨਾਲ ਮਿਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਗੀਤ ਨਰਮਾ ਨੇ ਵੀ ਉਨ੍ਹਾਂ ਨੂੰ ਖ਼ਾਸ ਪਹਿਚਾਣ ਦਿਵਾਈ । https://www.instagram.com/p/B-6upZkFMEg/ ਗਾਇਕਾ ਜੈਨੀ ਜੌਹਲ ਜਿਨ੍ਹਾਂ ਨੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਇਹ ਗੋਲਡ ਜੱਟੀ ਵੀ ਕਿਸੇ ਦੀ ਪ੍ਰਸ਼ੰਸਕ ਹੈ ਅਤੇ ਉਸ ਗਾਇਕ ਪਿੱਛੇ ਪਾਗਲ ਹੈ ।ਉਸ ਦੇ ਗੀਤ ਅਤੇ ਫ਼ਿਲਮਾਂ ਜੈਨੀ ਨੂੰ ਬੇਹੱਦ ਪਸੰਦ ਹਨ ।ਗਾਇਕਾ ਜੈਨੀ ਜੌਹਲ ਨੂੰ ਦਿਲਜੀਤ ਦੋਸਾਂਝ ਬੇਹੱਦ ਪਸੰਦ ਨੇ ਅਤੇ ਉਨ੍ਹਾਂ ਦੇ ਗੀਤ ਅਤੇ ਅਦਾਕਾਰੀ ਦੀ ਉਹ ਕਾਇਲ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment