ਰੇਸ਼ਮ ਸਿੰਘ ਅਨਮੋਲ ਨੇ ਆਪਣੇ ਦੋਸਤ ਪਵਿੱਤਰ ਬੱਲ ਨੂੰ ਵਿਆਹ ਦੀ ਦਿੱਤੀ ਵਧਾਈ

written by Shaminder | January 15, 2021

ਕਿਸਾਨ ਅੰਦੋਲਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ । ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਇਸ ਦੌਰਾਨ ਸਰਕਾਰ ਦੇ ਨਾਲ ਕਈ ਦੌਰਾਂ ਦੀ ਗੱਲਬਾਤ ਵੀ ਹੋਈ ਹੈ ਪਰ ਹਰ ਵਾਰ ਇਹ ਗੱਲਬਾਤ ਬੇਨਤੀਜਾ ਹੀ ਰਹੀ ਹੈ । Resham Singh Anmol ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਇਸ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹਨ । ਉੱਥੇ ਹੀ ਰੇਸ਼ਮ ਸਿੰਘ ਅਨਮੋਲ ਵੀ ਇਸ ਅੰਦੋਲਨ ‘ਚ ਪਿਛਲੇ ਕਈ ਦਿਨਾਂ ਤੋਂ ਸ਼ਾਮਿਲ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਹ ਆਪਣੇ ਕਿਸੇ ਦੋਸਤ ਦੇ ਵਿਆਹ ‘ਚ ਗਾ ਰਹੇ ਨੇ । ਹੋਰ ਪੜ੍ਹੋ : ਕਰੀਨਾ ਕਪੂਰ ਦੀ ਸ਼ਾਪਿੰਗ ਕਰਦੀ ਦੀ ਵੀਡੀਓ ਵਾਇਰਲ, ਲੋਕ ਲਗਾਤਾਰ ਕਰ ਰਹੇ ਹਨ ਕਮੈਂਟ
pavitar bal ਉਨ੍ਹਾਂ ਨੇ ਆਪਣੇ ਦੋਸਤ ਪਵਿੱਤਰ ਬੱਲ ਨੂੰ ਵਿਆਹ ਦੀ ਵਧਾਈ ਦਿੱਤੀ ਹੈ । pavitar bal ਇਸ ਦੇ ਨਾਲ ਹੀ ਉਨ੍ਹਾਂ ਦਾ ਦੋਸਤ ਜਦੋਂ ਆਪਣੀ ਲਾੜੀ ਨੂੰ ਵਿਆਹੁਣ ਗਿਆ ਤਾਂ ਕਿਸਾਨੀ ਦਾ ਝੰਡਾ ਆਪਣੇ ਹੱਥਾਂ ‘ਚ ਲਈ ਨਜ਼ਰ ਆਇਆ ।

 
View this post on Instagram
 

A post shared by pavitarbal (@pavitarbal001)

ਇਸ ਦੇ ਨਾਲ ਹੀ ਵਿਆਹ ਵਾਲੀਆਂ ਗੱਡੀਆਂ ‘ਤੇ ਵੀ ਕਿਸਾਨੀ ਦੇ ਝੰਡੇ ਲੱਗੇ ਦਿਖਾਈ ਦਿੱਤੇ ।ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।

0 Comments
0

You may also like