ਕਣਕ ਦੀ ਵਾਢੀ 'ਚ ਰੁੱਝੇ ਗਾਇਕ ਰੇਸ਼ਮ ਸਿੰਘ ਅਨਮੋਲ, ਵੀਡਿਓ ਵਾਇਰਲ

Written by  Rupinder Kaler   |  April 24th 2019 01:25 PM  |  Updated: April 24th 2019 01:25 PM

ਕਣਕ ਦੀ ਵਾਢੀ 'ਚ ਰੁੱਝੇ ਗਾਇਕ ਰੇਸ਼ਮ ਸਿੰਘ ਅਨਮੋਲ, ਵੀਡਿਓ ਵਾਇਰਲ

ਗਾਇਕ ਰੇਸ਼ਮ ਸਿੰਘ ਅਨਮੋਲ ਚੰਗੇ ਗਾਇਕ ਦੇ ਨਾਲ-ਨਾਲ ਵਧੀਆ ਕਿਸਾਨ ਵੀ ਹਨ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਹਾਰਵੈਸਟ ਕੰਬਾਇਨ ਨਾਲ ਕਣਕ ਦੀ ਫ਼ਸਲ ਵੱਢਦੇ ਹੋਏ ਨਜ਼ਰ ਆ ਰਹੇ ਹਨ । ਜਿਸ ਤੋਂ ਸਾਫ਼ ਹੁੰਦਾ ਹੈ ਕਿ ਏਨੀਂ ਦਿਨੀਂ ਉਹ ਆਪਣੇ ਖੇਤੀਬਾੜੀ ਦੇ ਕੰਮ ਵਿੱਚ ਰੁੱਝੇ ਹੋਏ ਹਨ ।

https://www.instagram.com/p/BwmLCsKnFYq/

ਰੇਸ਼ਮ ਸਿੰਘ ਅਨਮੋਲ ਦੀ ਇਸ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਵੀਡਿਓ ਤੇ ਕਮੈਂਟ ਵੀ ਕਰ ਰਹੇ ਹਨ ਤੇ ਲਗਾਤਾਰ ਇਸ ਵੀਡਿਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ।

https://www.instagram.com/p/BwoE8QbBKtG/

ਇੱਥੇਂ ਤਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸ਼ੀਜਨ ਜ਼ੋਰਾਂ ਤੇ ਚੱਲ ਰਿਹਾ ਹੈ । ਕਿਸਾਨ ਆਪਣੀ ਫ਼ਸਲ ਨੂੰ ਸਾਂਭਣ ਵਿੱਚ ਰੁੱਝੇ ਹੋਏ ਹਨ । ਇਹਨਾਂ ਕਿਸਾਨਾਂ ਵਿੱਚੋਂ ਰੇਸ਼ਮ ਸਿੰਘ ਅਨਮੋਲ ਵੀ ਇੱਕ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network