ਅੱਖਾਂ ਖੋਲ੍ਹਦਾ ਹੈ ਰੇਸ਼ਮ ਅਨਮੋਲ ਦਾ ਲਾਈਵ ਅਖਾੜੇ 'ਚ ਗਾਇਆ ਅੱਜ ਦੇ ਹਾਲਾਤਾਂ ਨੂੰ ਦਰਸਾਉਂਦਾ ਇਹ ਗੀਤ,ਦੇਖੋ ਵੀਡੀਓ

Written by  Aaseen Khan   |  August 09th 2019 02:17 PM  |  Updated: August 09th 2019 02:20 PM

ਅੱਖਾਂ ਖੋਲ੍ਹਦਾ ਹੈ ਰੇਸ਼ਮ ਅਨਮੋਲ ਦਾ ਲਾਈਵ ਅਖਾੜੇ 'ਚ ਗਾਇਆ ਅੱਜ ਦੇ ਹਾਲਾਤਾਂ ਨੂੰ ਦਰਸਾਉਂਦਾ ਇਹ ਗੀਤ,ਦੇਖੋ ਵੀਡੀਓ

ਪੰਜਾਬ 'ਚ ਨਸ਼ਾ ਬਹੁਤ ਹੀ ਨਾਜ਼ੁਕ ਮੁੱਦਾ ਹੈ। ਇਸ ਦਲਦਲ 'ਚ ਧਸਦੀ ਪੰਜਾਬ ਦੀ ਜਵਾਨੀ ਨੂੰ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਗੀਤ 'ਚ ਬਾਖੂਬੀ ਬਿਆਨ ਕੀਤਾ ਹੈ। ਉਹਨਾਂ ਵੱਲੋਂ ਲਾਈਵ ਸ਼ੋਅ 'ਚ ਗੀਤ ਦੇ ਸਾਂਝੇ ਕੀਤੇ ਇਹ ਬੋਲ ਸਮਾਜ ਦੀ ਸੱਚਾਈ ਬਿਆਨ ਕਰ ਰਹੇ ਹਨ। ਏਨਾਂ ਹੀ ਨਹੀਂ ਉਹਨਾਂ ਨਸ਼ੇ ਦੇ ਇਸ ਮਸਲੇ 'ਤੇ ਸਰਕਾਰਾਂ ਨੂੰ ਵੀ ਘੇਰਿਆ ਹੈ।

ਦੱਸ ਦਈਏ ਰੇਸ਼ਮ ਸਿੰਘ ਅਨਮੋਲ ਵੱਲੋਂ ਇਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ। ਇਹ ਬੋਲ ਗੀਤਕਾਰ ਬਿੱਲਾ ਧਾਲੀਵਾਲ ਦੇ ਹਨ ਜਿੰਨ੍ਹਾਂ ਨੇ ਪੰਜਾਬ ਦੀ ਜਵਾਨੀ ਦੇ ਦਰਦ ਨੂੰ ਗੀਤ ਦਾ ਰੂਪ ਦਿੱਤਾ ਹੈ। ਰੇਸ਼ਮ ਸਿੰਘ ਨੇ ਵੀਡੀਓ ਸਾਂਝੀ ਕਰ ਕਿਹਾ ਹੈ 'ਤੁਹਾਡੇ ਲਾਈਕ 'ਤੇ ਕਮੈਂਟ ਦੱਸਣਗੇ ਕਿ ਏਦਾਂ ਦੇ ਗਾਣੇ ਕਰਨੇ ਚਾਹੀਦੇ ਹਨ ਜਾਂ ਨਹੀਂ"।

ਹੋਰ ਵੇਖੋ : ਕਦੇ ਨਹੀਂ ਦੇਖਿਆ ਹੋਵੇਗਾ ਰੇਸ਼ਮ ਸਿੰਘ ਅਨਮੋਲ ਨੂੰ ਹੱਥਾਂ 'ਤੇ ਤੁਰਦੇ, ਵੀਡੀਓ ਹੋ ਰਿਹੈ ਵਾਇਰਲ

 

View this post on Instagram

 

ਜਿਹੜੇ ਚੱਕਦੇ ਜਨਾਨੀ ਤੇ ਨਾ ਹੱਥ ਹੁੰਦੇ ਸੀ , ਅੱਜ ਗਲੇ ਵਿੱਚੋੰ ਚੈਨੀਆਂ ਨੇ ਲਾਹੁੰਦੇ ਫਿਰਦੇ ਪੁੱਤ ਗੱਭਰੂ ਨੇ ਜੀਹਦੇ ਸੈੰਟਰਾਂ ਚ ਭਰਤੀ , ਬੁੱਢੇ ਬਾਪ ਹਲ ਖੇਤਾਂ ਚ ਚਲਾਉੰਦੇ ਫਿਰਦੇ ਧਾਲੀਵਾਲਾ ਸਰਕਾਰਾਂ ਨੂੰ ਸ਼ਰਮ ਆਵੇ ਨਾ , ਦੋਸ਼ੀ ਜਿਹੜੀਆਂ ਨੇ ਬਾਰਡਰੋੰ ਟਪਾਉਣ ਦੇ ਲਈ ਜਿਉਣੇ ਮੌੜ ਦੇ ਨੇ ਵਾਰਿਸ ਜੀ ਡਾਕੇ ਮਾਰਦੇ , ਪਰ ਮਾਰਦੇ ਨਸ਼ੇ ਦੇ ਟੀਕੇ ਲਾਉਣ ਦੇ ਲਈ Lyrics Billa Dhaliwal Tuhade like & comments dasange edda de Gane kriye ke na ?

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਪ੍ਰਸ਼ੰਸਕ ਵੀ ਉਹਨਾਂ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਕੋਈ ਕਹਿ ਰਿਹਾ ਹੈ 'ਵਧੀਆ ਗਾਇਕੀ ਨੂੰ ਜ਼ਰੂਰ ਪਰਮੋਟ ਕਰੋ ਜੀ ਬਹੁਤ ਵਧੀਆ ਜੀ ਘੈਂਟ ਲਿਰਿਕਸ ਬਿੱਲੇ ਭਾਜੀ ਦੇ', ਅਤੇ ਕੋਈ ਸੱਚੀਆਂ ਗੱਲਾਂ, ਘੈਂਟ ਵਰਗੇ ਕਮੈਂਟ ਇਸ ਪੋਸਟ ਦੇ ਥੱਲੇ ਕਰ ਰਿਹਾ ਹੈ।ਅਜਿਹੀ ਗਾਇਕੀ ਨਾਲ ਕਿਤੇ ਨਾ ਕਿਤੇ ਯੂਥ ਨੂੰ ਵੀ ਸਮਝ ਮਿਲਦੀ ਹੈ। ਸਾਨੂੰ ਸਾਰਿਆਂ ਨੂੰ ਹੀ ਅਜਿਹੀ ਗਾਇਕੀ ਨੂੰ ਪਰਮੋਟ ਅਤੇ ਪਸੰਦ ਕਰਨਾ ਚਾਹੀਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network