
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਭਾਵੇਂ ਉਹ ਮਿਊਜ਼ਿਕ ਜਗਤ ਦੇ ਹੋਣ ਜਾਂ ਫਿਰ ਫ਼ਿਲਮੀ ਜਗਤ ਦੇ। ਸਾਰੇ ਹੀ ਕਲਾਕਾਰ ਪੂਰੇ ਜਜ਼ਬੇ ਦੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ । ਕਲਾਕਾਰ ਅੰਦੋਲਨ 'ਚ ਕੰਮ ਕਰ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਇਸ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਦਿਖਾਈ ਦੇ ਰਹੇ ਨੇ ।
ਹੋਰ ਪੜ੍ਹੋ : ਵਿਆਹ ਦੇ ਮੌਕੇ ‘ਤੇ ਇਸ ਪਰਿਵਾਰ ਨੇ ਕੀਤਾ ਕਮਾਲ ਦਾ ਫੈਸਲਾ, ਇਕੱਠਾ ਹੋਇਆ ਸ਼ਗਨ ਭੇਜਿਆ ਦਿੱਲੀ ਕਿਸਾਨ ਅੰਦੋਲਨ ‘ਚ, ਗਾਇਕ ਕੰਵਰ ਗਰੇਵਾਲ ਨੇ ਵੀ ਕੀਤੀ ਤਾਰੀਫ਼
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਨੇ । ਉਹ ਰੋਟੀ ਬਨਾਉਣ, ਸਬਜ਼ੀ ਕੱਟ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ।
ਰੇਸ਼ਮ ਸਿੰਘ ਅਨਮੋਲ ਦੇ ਗੀਤਾਂ ਚ ਵੀ ਕਿਸਾਨੀ ਝਲਕਦੀ ਹੈ । ਉਹ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਖੇਤੀ ਕਰਦਿਆਂ ਦੀ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।
View this post on Instagram