ਜਦੋਂ ਪੰਜਾਬੀਆਂ ਨੇ ਸੁੱਟੇ ਡਾਲਰ ਅਤੇ ਅੰਗਰੇਜਾਂ ਨੇ ਕੀਤੇ ਇਕੱਠੇ, ਵੀਡੀਓ ਹੋਈ ਵਾਇਰਲ

Written by  Rajan Sharma   |  September 13th 2018 10:07 AM  |  Updated: September 13th 2018 10:07 AM

ਜਦੋਂ ਪੰਜਾਬੀਆਂ ਨੇ ਸੁੱਟੇ ਡਾਲਰ ਅਤੇ ਅੰਗਰੇਜਾਂ ਨੇ ਕੀਤੇ ਇਕੱਠੇ, ਵੀਡੀਓ ਹੋਈ ਵਾਇਰਲ

ਪੰਜਾਬੀ ਭਾਵੇਂ ਭਾਰਤ ਵਿੱਚ ਹੋਣ ਜਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਪਰ ਆਪਣੇ ਖੁੱਲ੍ਹੇ ਸੁਬਾਅ ਕਰਕੇ ਹਮੇਸ਼ਾ ਹੀ ਚਰਚਾ ਵਿੱਚ ਬਣੇ ਰਹਿੰਦੇ ਹਨ| ਪੰਜਾਬੀ ਆਪਣੇ ਵੱਖਰੇ ਸਵੈਗ ਕਰਕੇ ਜਾਣੇ ਜਾਂਦੇ ਹਨ| ਉਹਨਾਂ ਨੂੰ ਲੈਕੇ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ| ਹਾਲ ਹੀ ਮਸ਼ਹੂਰ ਗਾਇਕ ਅਤੇ ਅਦਾਕਾਰ ਰੇਸ਼ਮ ਸਿੰਘ ਅਨਮੋਲ Resham singh anmol ਵਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤੀ ਗਈ ਹੈ ਜਿਸ ਵਿੱਚ ਦੇਖਿਆ ਜਾਂ ਸਕਦਾ ਹੈ ਕਿ ਕੁਝ ਪੰਜਾਬੀ ਮੁੰਡੇ ਪੰਜਾਬੀ ਗੀਤ punjabi song ਤੇ ਭੰਗੜਾ ਪਾਉਂਦੇ ਹੋਏ ਡਾਲਰ ਸੁੱਟ ਰਹੇ ਹਨ ਅਤੇ ਦੂੱਜੇ ਪਾਸੇ ਅੰਗਰੇਜ ਵੀ ਭੰਗੜੇ ਦਾ ਆਨੰਦ ਤਾਂ ਮਾਨ ਹੀ ਰਹੇ ਹਨ ਨਾਲ ਹੀ ਡਾਲਰ ਇਕੱਠੇ ਕਰ ਰਹੇ ਹਨ| ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੀ ਇਹ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ: Punjabi dollar ? suttde Gore chukkde, nhi reesan punjabiyo jeonde raho.

https://www.instagram.com/p/BnqFGZ1FGUF/?taken-by=reshamsinghanmol

ਦੱਸ ਦੇਈਏ ਕਿ ਕੁਝ ਪੰਜਾਬੀ ਮੁੰਡੇ ਪੁਰਾਣੇ ਅਤੇ ਬੜੇ ਹੀ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਗੀਤ "ਨਵਾਂ ਲੈ ਲਿਆ ਟਰੱਕ" punjabi song ਗੀਤ ਤੇ ਬੜੇ ਉਤਸ਼ਾਹ ਨਾਲ ਭੰਗੜਾ ਪਾ ਰਹੇ ਰਹੇ ਸੀ ਅਤੇ ਓਥੇ ਮਾਜੂਦ ਅੰਗਰੇਜ ਵੀ ਉਸ ਗੀਤ ਤੇ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਭੰਗੜਾ ਪਾ ਰਹੇ ਹਨ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network