ਰੇਸ਼ਮ ਸਿੰਘ ਅਨਮੋਲ ਦਾ ਗੀਤ 'ਮੁਟਿਆਰ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼ By Shaminder 04 Nov 2019 | Updated On 04 Nov 2019 10:51 IST in PTC Exclusive songs New Update Advertisment ਰੇਸ਼ਮ ਸਿੰਘ ਅਨਮੋਲ ਜਲਦ ਹੀ ਆਪਣੇ ਨਵੇਂ ਗੀਤ 'ਮੁਟਿਆਰ' ਨਾਲ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੇ ਨੇ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਤੇ 8 ਨਵੰਬਰ ਨੂੰ ਵੇਖ ਸਕਦੇ ਹੋ । ਗੀਤ ਦੇ ਬੋਲ ਜਗਜੀਤ ਡਾਇਮੰਡ ਨੇ ਲਿਖੇ ਨੇ ਜਦਕਿ ਮਿਊਜ਼ਿਕ ਮੂਜ਼ੀਕ ਨੇ ਦਿੱਤਾ ਹੈ । ਜਦਕਿ ਵੀਡੀਓ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ । ਹੋਰ ਵੇਖੋ:ਰੇਸ਼ਮ ਸਿੰਘ ਅਨਮੋਲ ਦਾ ਦੀਵਾਲੀ ‘ਤੇ ਕਿਸਾਨਾਂ ਤੇ ਆਮ ਲੋਕਾਂ ਨੂੰ ਖ਼ਾਸ ਸੁਨੇਹਾ ਸੁਣ ਹੋ ਜਾਓਗੇ ਬਾਗੋਬਾਗ, ਦੇਖੋ ਵੀਡੀਓ Advertismenthttps://www.instagram.com/p/B4bkHyUnK-P/?utm_source=ig_web_copy_link ਇਸ ਗੀਤ ਦਾ ਪੋਸਟਰ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਜਿਨ੍ਹਾਂ ਦੇ ਪਤੀ ਅਤੇ ਬੁਆਏ ਫ੍ਰੈਂਡ ਕੇਅਰ ਨਹੀਂ ਕਰਦੇ ਹੋ ਜੋ ਤਿਆਰ ਗੱਲਾਂ ਸੁਣਨ ਲਈ"। https://www.instagram.com/p/B4ZONPwnbP-/ ਇਸ ਤੋਂ ਪਹਿਲਾਂ ਵੀ ਰੇਸ਼ਮ ਸਿੰਘ ਅਨਮੋਲ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਦਿਲ ਚੁੱਕੇ ਨੇ ਹਾਲ ਹੀ 'ਚ ਉਨ੍ਹਾਂ ਦਾ ਗੀਤ ਆਇਆ ਸੀ ਜੋ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । https://www.instagram.com/p/B4O3HRLHvAb/ ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ 'ਚੇਤੇ ਕਰਦਾ',ਵੀਜ਼ਾ ਸਣੇ ਕਈ ਗੀਤ ਰਿਲੀਜ਼ ਹੋਏ ਹਨ । ਰੇਸ਼ਮ ਸਿੰਘ ਅਨਮੋਲ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ । ਤੁਸੀਂ ਵੀ ਰੇਸ਼ਮ ਸਿੰਘ ਅਨਮੋਲ ਦਾ ਇਹ ਗੀਤ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ। #singer #resham-singh-anmol #ptc-exclusive-songs #mutiyar Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article